ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਭੇਜਿਆ
08:59 AM Aug 02, 2023 IST
ਭਗਤਾ ਭਾਈ (ਪੱਤਰ ਪ੍ਰੇਰਕ): ਨਗਰ ਪੰਚਾਇਤ ਕੋਠਾ ਗੁਰੂ ਦੇ ਕੌਂਸਲਰ ਨੇ ਨਗਰ ਨਵਿਾਸੀਆਂ ਦੇ ਸਹਿਯੋਗ ਨਾਲ ਉਪਰਾਲਾ ਕਰਦਿਆਂ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਰਾਹਤ ਸਮੱਗਰੀ ਦਾ ਭਰਿਆ ਟਰੱਕ ਭੇਜਿਆ ਹੈ। ਇਸ ਟਰੱਕ ਨੂੰ ਗੁਰਦੁਆਰਾ ਗੁੰਗਸਰ ਸਾਹਿਬ ਕੋਠਾ ਗੁਰੂ ਦੇ ਮੁੱਖ ਸੇਵਾਦਾਰ ਬਾਬਾ ਕਰਮ ਸਿੰਘ ਨੇ ਰਵਾਨਾ ਕੀਤਾ। ਇਸ ਮੌਕੇ ਕੌਂਸਲਰ ਅਵਤਾਰ ਤਾਰਾ, ਗੁਰਜੰਟ ਸਰਦਾਰ, ਸੁਖਜੀਤ ਕੌਰ ਭੱਠਲ, ਕਾਲਾ ਬਲਾਹੜਵਾਲਾ, ਗੁਰਜੀਤ ਕਾਕਾ, ਸੁਰਜੀਤ ਸਰਾਂ, ਅੰਮ੍ਰਿਤਪਾਲ ਸਿੰਘ, ਪਰਮਜੀਤ ਕੌਰ, ਰਿੰਪਲ ਭੱਲਾ, ਜੀਤਾ ਜੱਸੜ ਹਾਜ਼ਰ ਸਨ। ਉਨ੍ਹਾਂ ਸਹਿਯੋਗ ਲਈ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਬਿੱਕਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ।
Advertisement
Advertisement