For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਫੜਿਆ

10:53 AM Apr 06, 2024 IST
ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਫੜਿਆ
ਟਰੱਕ ਵਿੱਚ ਲੱਦੀਆਂ ਸ਼ਰਾਬ ਦੀਆਂ ਪੇਟੀਆਂ
Advertisement

ਗਗਨਦੀਪ ਅਰੋੜਾ
ਲੁਧਿਆਣਾ, 5 ਅਪਰੈਲ
ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਪੁਲੀਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਪੁਲੀਸ ਨੇ ਕਿਚਲੂ ਨਗਰ ਇਲਾਕੇ ਤੋਂ ਇੱਕ ਟਰੱਕ ਸ਼ਰਾਬ ਦੀਆਂ ਪੇਟੀਆਂ ਦਾ ਬਰਾਮਦ ਕੀਤਾ ਹੈ। ਟਰੱਕ ’ਚ 580 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਸਨ। ਪੁਲੀਸ ਨੇ ਟਰੱਕ ਚਾਲਕ ਤੋਂ ਪਰਮਿਟ ਮੰਗਿਆ ਤਾਂ ਉਹ ਕੁਝ ਦਿਖਾ ਨਹੀਂ ਸਕਿਆ।
ਇਸ ਤੋਂ ਬਾਅਦ ਪੁਲੀਸ ਨੇ ਟਰੱਕ ਕਬਜ਼ੇ ’ਚ ਲੈਣ ਦੇ ਨਾਲ-ਨਾਲ ਡਰਾਈਵਰ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਸ਼ਰਾਬ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵਰਤੀ ਜਾਣੀ ਸੀ। ਸਸਤੀ ਹੋਣ ਦੇ ਚੱਕਰ ’ਚ ਇਹ ਸ਼ਰਾਬ ਚੁਕਵਾਈ ਗਈ ਹੈ। ਹਾਲਾਂਕਿ ਪੁਲੀਸ ਨੇ ਇਸ ਮਾਮਲੇ ’ਚ ਹਾਲੇ ਕੁਝ ਸਪੱਸ਼ਟ ਨਹੀਂ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਕਿਚਲੂ ਨਗਰ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਟਰੱਕ ’ਚ ਵੱਡੀ ਮਾਤਰਾ ’ਚ ਸ਼ਰਾਬ ਲਕੋ ਕੇ ਲਿਜਾਈ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲੀਸ ਨੇ ਟਰੱਕ ਘੇਰ ਲਿਆ। ਹਾਲਾਂਕਿ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਪੁਲੀਸ ਨੇ ਮੁਸਤੈਦੀ ਦਿਖਾ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਜਦੋਂ ਉਸ ਤੋਂ ਪਰਮਿਟ ਮੰਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ।
ਸੂਤਰ ਦੱਸਦੇ ਹਨ ਕਿ ਚੋਣਾਂ ’ਚ ਇਹ ਸ਼ਰਾਬ ਕਿਸੇ ਸਿਆਸੀ ਪਾਰਟੀ ਨੂੰ ਸਪਲਾਈ ਹੋਣੀ ਸੀ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਹਾਲੇ ਇਸ ਮਾਮਲੇ ’ਚ ਚੁੱਪੀ ਧਾਰੀ ਹੋਈ ਹੈ। ਥਾਣਾ ਪੀਏਯੂ ਦੇ ਐੱਸਐੱਚਓ. ਇੰਸਪੈਕਟਰ ਭਗਤਵੀਰ ਸਿੰਘ ਨੇ ਦੱਸਿਆ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿਸਦੀ ਹੈ ਅਤੇ ਕਿੱਥੇ ਸਪਲਾਈ ਹੋਣੀ ਸੀ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਜਦੋਂ 31 ਮਾਰਚ ਨੂੰ ਠੇਕੇ ਟੁੱਟੇ ਸਨ ਤਾਂ ਠੇਕੇਦਾਰ ਸ਼ਰਾਬ ਇੱਕ ਠੇਕੇ ਤੋਂ ਆਪਣੇ ਦੂਸਰੇ ਠੇਕੇ ’ਤੇ ਸਪਲਾਈ ਕਰਨ ਲੱਗਿਆ ਸੀ, ਪਰ ਉਸਦੇ ਕੋਲੋ ਵੀ ਪਰਮਿਟ ਲਿਆ ਜਾਂਦਾ ਹੈ, ਜੋ ਡਰਾਈਵਰ ਕੋਲ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×