ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਰਾਬ ਨਾਲ ਭਰਿਆ ਟਰੱਕ ਪਲਟਿਆ

08:43 AM Jul 01, 2023 IST
ਜਰਨੈਲੀ ਸੜਕ ’ਤੇ ਪਲਟਿਅਾ ਸ਼ਰਾਬ ਦਾ ਟਰੱਕ।

ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਜੂਨ
ਇਥੋਂ ਥੋੜੀ ਦੂਰੀ ਤੇ ਜਰਨੈਲੀ ਸੜਕ ’ਤੇ ਪਿੰਡ ਦੈਹੜੂ ਲਾਗੇ ਇੱਕ ਸ਼ਰਾਬ ਨਾਲ ਭਰਿਆ ਟਰੱਕ ਪਲਟ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਟਰੱਕ ਦੇ ਡਰਾਈਵਰ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਰੱਕ ’ਚ ਪਟਿਆਲਾ ਡਿਸਟੀਲਰੀਜ਼ ਐਂਡ ਮੈਨੂਫੈਕਚਰਜ਼, ਪਿੰਡ ਮੈਣ ਜ਼ਿਲ੍ਹਾ ਪਟਿਆਲਾ ਤੋਂ ਆਰਮੀ ਦੀਆਂ 600 ਪੇਟੀਆਂ ਵਿਸਕੀ ਫਾਰ ਸੇਲ ਇਨ ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਜਲੰਧਰ ਕੈਂਟ ਜਾ ਰਿਹਾ ਸੀ। ਜਦੋਂ ਉਹ ਜੀ ਟੀ ਰੋਡ ਨੇੜੇ ਪਿੰਡ ਦੈਹੜੂ ਪੁੱਜਾ ਤਾਂ ਇੱਕ ਬੱਸ ਨੇ ਕੱਟ ਮਾਰ ਦਿੱਤਾ। ਜਿਸ ਕਾਰਨ ਉਸਦਾ ਟਰੱਕ ਫੁੱਟਪਾਥ ’ਤੇ ਜਾ ਚੜਿਆ ਤੇ ਪਲਟ ਗਿਆ। ਇਸ ਦੀ ਸੂਚਨਾ ਮਿਲਦੇ ਹੀ ਸ਼ਰਾਬ ਫੈਕਟਰੀ ਅਧਿਕਾਰੀ, ਪੁਲੀਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਇਸ ਮੌਕੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਸਾਈਡ ’ਤੇ ਕਰਵਾਉਣ ਲਈ ਦੂਜੇ ਟਰੱਕ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 600 ਪੇਟੀਆਂ ’ਚੋ ਸ਼ਰਾਬ ਦੀਆਂ 38 ਪੇਟੀਆਂ ਟੁੱਟ ਗਈਆਂ ਹਨ ਤੇ 562 ਪੇਟੀਆਂ ਸਹੀ ਸਲਾਮਤ ਹਨ। ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਤੇ ਇਸ ਸਬੰਧੀ ਪੁਲੀਸ ਕੋਲ ਡੀਡੀਆਰ ਦਰਜ ਕਰਵਾ ਦਿੱਤੀ ਹੈ।

Advertisement

Advertisement
Tags :
ਸ਼ਰਾਬਟਰੱਕਪਲਟਿਆਭਰਿਆ
Advertisement