For the best experience, open
https://m.punjabitribuneonline.com
on your mobile browser.
Advertisement

ਕਣਕ ਨਾਲ ਭਰਿਆ ਟਰਾਲਾ ਚੋਰੀ

08:04 AM May 03, 2024 IST
ਕਣਕ ਨਾਲ ਭਰਿਆ ਟਰਾਲਾ ਚੋਰੀ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਮਈ
ਸਰਕਾਰੀ ਖ਼ਰੀਦ ਕੀਤੀ ਢਾਈ ਸੌ ਕੁਇੰਟਲ ਕਣਕ ਦੀਆਂ 500 ਬੋਰੀਆਂ ਨਾਲ ਭਰਿਆ ਟਰਾਲਾ ਲੰਘੀ ਰਾਤ ਚੋਰੀ ਹੋਣ ਮਗਰੋਂ ਥਾਣਾ ਜੋਧਾਂ ਦੀ ਪੁਲੀਸ ਨੇ ਅਗਿਆਤ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਕੇਵਲ ਸਿੰਘ ਅਨੁਸਾਰ ਅਨਾਜ ਮੰਡੀ ਜੋਧਾਂ ਵਿੱਚੋਂ ਢੋਆ-ਢੁਆਈ ਦਾ ਠੇਕਾ ਪਵਨ ਕੁਮਾਰ ਪੁੱਤਰ ਰਾਮ ਦਾਸ ਵਾਸੀ ਅਰਜਨ ਨਗਰ ਲੁਧਿਆਣਾ ਨੇ ਲਿਆ ਹੋਇਆ ਹੈ। ਪਵਨ ਕੁਮਾਰ ਦੇ ਡਰਾਈਵਰ ਪਰਮਜੀਤ ਸਿੰਘ ਉਰਫ਼ ਬਿੱਲਾ ਪੁੱਤਰ ਮਲਕੀਤ ਸਿੰਘ ਵਾਸੀ ਸਲੇਮ ਟਾਬਰੀ ਜਲੰਧਰ ਬਾਈਪਾਸ ਲੁਧਿਆਣਾ ਨੇ ਟਰਾਲਾ ਨੰਬਰ ਪੀਬੀ 10 ਸੀ.ਐੱਸ 0577 ਜੋਧਾਂ ਅਨਾਜ ਮੰਡੀ ਵਿੱਚ ਸੋਹਣ ਲਾਲ, ਰਕੇਸ਼ ਕੁਮਾਰ ਆੜ੍ਹਤੀ ਦੀ ਦੁਕਾਨ ਤੋਂ ਭਰ ਕੇ ਟਰਾਲਾ ਰਕੇਸ਼ ਕੁਮਾਰ ਦੀ ਫ਼ੈਕਟਰੀ ਸਾਹਮਣੇ ਖੜ੍ਹਾ ਕੀਤਾ ਸੀ। ਰਾਤ ਸਮੇਂ ਟਰਾਲਾ ਚੋਰੀ ਹੋ ਗਿਆ।

Advertisement

Advertisement
Author Image

joginder kumar

View all posts

Advertisement
Advertisement
×