ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਮਹਿਲਾ ਸ਼ੂਟਰਾਂ ਦੀ ਤਿੱਕੜੀ ਨੇ 10 ਮੀਟਰ ਏਅਰ ਰਾਈਫਲ ’ਚ ਫੁੰਡੀ ਚਾਂਦੀ; ਰਾਮਿਤਾ ਨੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਜਿੱਤੀ

01:38 PM Sep 24, 2023 IST
featuredImage featuredImage
ਭਾਰਤੀ ਮਹਿਲਾ ਸ਼ੂਟਰਾਂ ਰਾਮਿਤਾ ਜਿੰਦਲ(ਖੱਬੇ), ਮੇਹੁਲੀ ਘੋਸ਼ (ਵਿਚਾਲੇ) ਤੇ ਆਸ਼ੀ ਚੌਕਸੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿੱਚ ਜਿੱਤੇ ਚਾਂਦੀ ਦੇ ਤਗਮਿਆਂ ਨਾਲ। -ਫੋਟੋ: ਪੀਟੀਆਈ

ਹਾਂਗਜ਼ੂ, 24 ਸਤੰਬਰ
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਦੀ ਤਿੱਕੜੀ ਮੇਹੁਲੀ ਘੋਸ਼, ਰਾਮਿਤਾ ਜਿੰਦਲ ਤੇ ਆਸ਼ੀ ਚੌਕਸੀ ਨੇ ਟੀਮ ਵਰਗ ਵਿੱਚ ਚਾਂਦੀ ਜਦੋਂਕਿ ਰਾਮਿਤਾ ਨੇ 10 ਮੀਟਰ ਏਅਰ ਰਾਈਫ਼ਲ ਵਿੱਚ ਦੇਸ਼ ਲਈ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਤਿੱਕੜੀ 1886 ਦੇ ਸਾਂਝੇ ਸਕੋਰ ਨਾਲ ਮੇਜ਼ਬਾਨ ਚੀਨ ਦੇ ਨਿਸ਼ਾਨੇਬਾਜ਼ਾਂ ਤੋਂ ਪਿੱਛੇ ਰਹੀ। ਚੀਨ ਦੀ ਟੀਮ ਨੇ 1896.6 ਦੇ ਸਕੋਰ ਨਾਲ ਏਸ਼ੀਅਨ ਰਿਕਾਰਡ ਤੋੜਿਆ। ਜੂਨੀਅਰ ਵਰਲਡ ਚੈਂਪੀਅਨ ਰਾਮਿਤਾ(19) ਨੇ ਅੱਠ ਸ਼ੂਟਰਾਂ ਦੇ ਫਾਈਨਲ ਵਿਚ 230.1 ਦੇ ਸਕੋਰ ਨਾਲ ਵਿਅਕਤੀਗਤ ਕਾਂਸੇ ਦਾ ਤਗਮਾ ਜਿੱਤਿਆ। ਚੀਨ ਦੀ ਹੁਆਂਗ ਯੁਟਿੰਗ ਨੇ 252.7 ਦੇ ਰਿਕਾਰਡ ਸਕੋਰ ਨਾਲ ਸੋਨ ਜਦੋਂਕਿ ਚੀਨ ਦੀ ਹੀ ਹਾਨ ਜਿਆਯੁ ਨੇ 251.3 ਅੰਕਾਂ ਨਾਲ ਚਾਂਦੀ ਜਿੱਤੀ। ਮੇਹੁਲੀ ਘੋਸ਼ 208.43 ਅੰਕਾਂ ਦੇ ਸਕੋਰ ਨਾਲ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ। -ਪੀਟੀਆਈ

Advertisement

Advertisement