For the best experience, open
https://m.punjabitribuneonline.com
on your mobile browser.
Advertisement

ਖੜ੍ਹੇ ਟਰੱਕ ’ਤੇ ਦਰੱਖਤ ਡਿੱਗਿਆ, ਆਵਾਜਾਈ ਪ੍ਰਭਾਵਿਤ

08:35 AM Oct 11, 2024 IST
ਖੜ੍ਹੇ ਟਰੱਕ ’ਤੇ ਦਰੱਖਤ ਡਿੱਗਿਆ  ਆਵਾਜਾਈ ਪ੍ਰਭਾਵਿਤ
Advertisement

ਨਵੀਂ ਦਿੱਲੀ: ਇੱਥੇ ਈਸਟ ਆਫ਼ ਕੈਲਾਸ਼ ਨਗਰ ਵਿੱਚ ਅੱਜ ਇੱਕ ਟਰੱਕ ’ਤੇ ਦਰੱਖਤ ਡਿੱਗ ਗਿਆ। ਇਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ’ਤੇ ਦਰੱਖਤ ਡਿੱਗਣ ਕਾਰਨ ਉਸ ਦਾ ਕਾਫ਼ੀ ਨੁਕਸਾਨ ਹੋ ਗਿਆ। ਦਰੱਖਤ ਡਿੱਗਣ ਕਾਰਨ ਸੜਕ ’ਤੇ ਆਵਾਜਾਈ ਕਾਫ਼ੀ ਦੇਰ ਪ੍ਰਭਾਵਿਤ ਹੋਈ। ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਕੰਢੇ ਇੱਕ ਟਰੱਕ ਖੜ੍ਹਾ ਸੀ। ਇਸ ਦੌਰਾਨ ਇੱਕ ਭਾਰੀ ਦਰੱਖਤ ਉਸ ਟਰੱਕ ’ਤੇ ਆਣ ਡਿੱਗਿਆ। ਪੁਲੀਸ ਨੂੰ ਇਸ ਸਬੰਧੀ ਸੂਚਨਾ ਸਵੇਰੇ ਕਰੀਬ ਦਸ ਵਜੇ ਮਿਲੀ। ਇਸ ਦੌਰਾਨ ਪੁਲੀਸ ਨੇ ਮੁਸਤੈਦੀ ਵਰਤਦਿਆਂ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ। ਇਸ ਮੌਕੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਉਨ੍ਹਾਂ ਵਣ ਵਿਭਾਗ ਦੇ ਕਰਮਚਾਰੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਦਰੱਖਤ ਨੂੰ ਟਰੱਕ ਤੋਂ ਹਟਾਇਆ। ਦਰੱਖਤ ਨੂੰ ਹਟਾਉਣ ਮਗਰੋਂ ਆਵਾਜਾਈ ਨਿਰੰਤਰ ਹੋ ਗਈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement