For the best experience, open
https://m.punjabitribuneonline.com
on your mobile browser.
Advertisement

ਬੋਲੈਰੋ ਗੱਡੀ ’ਤੇ ਦਰੱਖਤ ਦਾ ਟਾਹਣਾ ਡਿੱਗਿਆ, ਚਾਲਕ ਜ਼ਖ਼ਮੀ

06:52 AM Oct 13, 2024 IST
ਬੋਲੈਰੋ ਗੱਡੀ ’ਤੇ ਦਰੱਖਤ ਦਾ ਟਾਹਣਾ ਡਿੱਗਿਆ  ਚਾਲਕ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 12 ਅਕਤੂਬਰ
ਅੰਬਾਲਾ ਸ਼ਹਿਰ-ਨਰਾਇਣਗੜ੍ਹ ਰੋਡ ’ਤੇ ਖਤੌਲੀ ਪਿੰਡ ਕੋਲ ਸੜਕ ’ਤੇ ਜਾ ਰਹੀ ਬੋਲੈਰੋ ਗੱਡੀ ’ਤੇ ਦਰੱਖਤ ਦਾ ਟਾਹਣਾ ਡਿੱਗ ਪਿਆ। ਇਸ ਹਾਦਸੇ ਵਿੱਚ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਬੋਲੈਰੋ ਗੱਡੀ ਦਾ ਚਾਲਕ ਸੋਨੂੰ ਨਰਾਇਣਗੜ੍ਹ ਰੋਡ ’ਤੇ ਜਾ ਰਿਹਾ ਸੀ।ਜਦੋਂ ਉਹ ਅੰਬਾਲਾ ਸ਼ਹਿਰ ਦੇ ਲਾਗੇ ਖਤੌਲੀ ਪਿੰਡ ਕੋਲ ਪਹੁੰਚਿਆ ਤਾਂ ਅਚਾਨਕ ਇਕ ਦਰੱਖਤ ਦਾ ਟਾਹਣਾ ਬੋਲੈਰੋ ਗੱਡੀ ’ਤੇ ਡਿਗ ਗਿਆ। ਇਸ ਹਾਦਸੇ ਵਿੱਚ ਚਾਲਕ ਸੋਨੂੰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਸੋਨੂੰ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ।

Advertisement

Advertisement
Advertisement
Author Image

Advertisement