ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ’ਚ ਕੱਚਾ ਤੇਲ ਲਿਜਾ ਰਹੀ ਰੇਲਗੱਡੀ ਨੂੰ ਅੱਗ ਲੱਗੀ

08:45 AM Oct 27, 2024 IST

ਪੱਤਰ ਪ੍ਰੇਰਕ
ਬਠਿੰਡਾ, 26 ਅਕਤੂਬਰ
ਇੱਥੇ ਬੀਤੀ ਦੇਰ ਰਾਤ ਕਰੀਬ 10.30 ਵਜੇ ਤੇਲ ਟੈਂਕਰਾਂ ਵਾਲੀ ਰੇਲ ਗੱਡੀ ਨੂੰ ਅੱਗ ਲੱਗਣ ਕਾਰਨ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਹਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਹਿਸਾਰ ਤੋਂ ਕੱਚਾ ਤੇਲ ਲੈ ਕੇ ਬਠਿੰਡਾ ਪੁੱਜੀ ਮਾਲ ਗੱਡੀ ਦੇ ਡੱਬਿਆਂ ਨੂੰ ਪਟਿਆਲਾ ਫਾਟਕ ਨੇੜੇ ਅੱਗ ਲੱਗ ਗਈ ਤੇ ਰੇਲ ਦੇ ਡਰਾਈਵਰ ਅਤੇ ਗਾਰਡ ਨੂੰ ਇਸ ਦਾ ਪਤਾ ਨਾ ਲੱਗਿਆ। ਸੂਤਰਾਂ ਨੇ ਦੱਸਿਆ ਕਿ ਮਾਲ ਗੱਡੀ ਦੇ ਇੱਕ ਡੱਬੇ ’ਚੋਂ ਤੇਲ ਲੀਕ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਇਸ ਦੌਰਾਨ ਫਾਇਰ ਅਮਲੇ ਨੂੰ ਰੇਲ ਦੇ ਸੱਤ ਡੱਬਿਆਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਬਠਿੰਡਾ ਫਾਇਰ ਅਫ਼ਸਰ ਪ੍ਰਮੋਦ ਸੇਤੀਆ ਦੀ ਅਗਵਾਈ ਹੇਠ ਫਾਇਰ ਟੈਂਡਰਾਂ ਵੱਲੋਂ ਰੇਲ ਗੱਡੀ ਨੂੰ ਤੁਰੰਤ ਰੋਕ ਕੇ ਅੱਗ ’ਤੇ ਕਾਬੂ ਪਾਇਆ ਗਿਆ।

Advertisement

Advertisement