For the best experience, open
https://m.punjabitribuneonline.com
on your mobile browser.
Advertisement

ਸੀਮਿੰਟ ਦਾ ਭਰਿਆ ਟਰਾਲਾ ਪਲਟਿਆ

07:19 AM Oct 21, 2024 IST
ਸੀਮਿੰਟ ਦਾ ਭਰਿਆ ਟਰਾਲਾ ਪਲਟਿਆ
ਹਾਦਸਾਗ੍ਰਸਤ ਹੋਇਆ ਟਰਾਲਾ। -ਫੋਟੋ: ਗਿੱਲ
Advertisement

ਘਕੁੱਪ ਕਲਾਂ: ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਕਸਬਾ ਕੁੱਪ ਕਲਾਂ ਵਿੱਚ ਅੱਜ ਸੀਮਿੰਟ ਦੀਆਂ ਬੋਰੀਆਂ ਨਾਲ ਭਰਿਆ ਟਰਾਲਾ ਪਲਟ ਗਿਆ, ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਟਰੱਕ ਡਰਾਈਵਰ ਨੰਦ ਕਿਸ਼ੋਰ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਸੀਮਿੰਟ ਦੀਆਂ ਬੋਰੀਆਂ ਨਾਲ ਭਰਿਆ ਟਰਾਲਾ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਲਿਜਾ ਰਿਹਾ ਸੀ ਕਿ ਅੱਜ ਸਵੇਰ ਸਮੇਂ ਕੁੱਪ ਕਲਾਂ ਪਹੁੰਚਣ ’ਤੇ ਸਾਹਮਣੇ ਆਵਾਰਾ ਪਸ਼ੂ ਆਉਣ ਕਾਰਨ ਟਰਾਲੇ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਕਿਨਾਰੇ ਬਣੇ ਨਾਲੇ ਵਿੱਚ ਟਰਾਲਾ ਪਲਟ ਗਿਆ। ਜਿਸ ਨਾਲ ਸੀਮਿੰਟ ਦੀਆਂ ਭਰੀਆਂ ਸੈਂਕੜੇ ਬੋਰੀਆਂ ਸੜਕ ’ਤੇ ਖਿਲਰ ਗਈਆਂ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement