ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਦਲ ਜਾ ਰਹੇ ਨੌਜਵਾਨ ’ਤੇ ਟਰੈਕਟਰ ਚੜ੍ਹਾਇਆ

06:41 AM Jul 02, 2024 IST

ਪੱਤਰ ਪ੍ਰੇਰਕ
ਪਾਤੜਾਂ, 1 ਜੁਲਾਈ
ਪਿੰਡ ਮਤੌਲੀ ਦੇ ਇੱਕ ਵਿਅਕਤੀ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਟਰੈਕਟਰ ਹੇਠਾਂ ਪੈਦਲ ਆ ਰਹੇ ਲੜਕੇ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪਾਤੜਾਂ ਪੁਲੀਸ ਨੇ ਚਾਰ ਵਿਅਕਤੀਆਂ ਸਮੇਤ ਨਾ ਮਾਲੂਮ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ਅਨੁਸਾਰ ਤਰਸੇਮ ਸਿੰਘ ਵਾਸੀ ਪਿੰਡ ਮਤੌਲੀ ਨੇ ਦੱਸਿਆ ਕਿ ਉਹ 27 ਜੂਨ ਰਾਤ ਨੂੰ 8 ਵਜੇ ਦੇ ਕਰੀਬ ਆਪਣੇ ਖੇਤਾਂ ਵਿੱਚ ਮੌਜੂਦ ਸੀ। ਇਸ ਦੌਰਾਨ ਯਾਦਵਿੰਦਰ ਸਿੰਘ ਆਪਣੇ ਟਰੈਕਟਰ ’ਤੇ ਆਇਆ ਉਸ ਦਾ ਭਰਾ ਰਣਜੀਤ ਸਿੰਘ ਪੈਦਲ ਜਾ ਰਿਹਾ ਸੀ। ਯਾਦਵਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਟਰੈਕਟਰ ਰਣਜੀਤ ਸਿੰਘ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਭਰਾ ਫੁਰਤੀ ਨਾਲ ਛਾਲ ਮਾਰ ਕੇ ਖੇਤਾਂ ਵਿੱਚ ਜਾ ਵੜਿਆ । ਇੰਨੇ ਵਿੱਚ ਭਤੀਜਾ ਕਪਤਾਨ ਸਿੰਘ ਪੈਦਲ ਤੁਰਿਆ ਆ ਰਿਹਾ ਸੀ। ਯਾਦਵਿੰਦਰ ਸਿੰਘ ਨੇ ਮਾਰਨ ਦੀ ਨੀਯਤ ਨਾਲ ਟਰੈਕਟਰ ਭਤੀਜੇ ਕਪਤਾਨ ਸਿੰਘ ਉਪਰ ਚੜ੍ਹਾ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀ ਭਤੀਜੇ ਨੂੰ ਹਸਪਤਾਲ ਲਿਜਾਣ ਲੱਗਿਆ ਤਾਂ ਯਾਦਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੱਡੀ ਨੂੰ ਘੇਰ ਕੇ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਕਪਤਾਨ ਸਿੰਘ ਹੁਣ ਪਰਵੇਜ਼ ਹੈਲਥ ਸੈਂਟਰ ਕੇਅਰ ਹਸਪਤਾਲ ਹਿਸਾਰ ਹਰਿਆਣਾ ਵਿਚ ਜ਼ੇਰੇ ਇਲਾਜ ਹੈ। ਥਾਣਾ ਸ਼ੁਤਰਾਨਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਪੀੜਤ ਦੇ ਬਿਆਨਾਂ ’ਤੇ ਯਾਦਵਿੰਦਰ ਸਿੰਘ, ਸ਼ਲਿੰਦਰ ਸਿੰਘ, ਨਿਸ਼ਾਨ ਸਿੰਘ, ਸਾਧੂ ਸਿੰਘ ਅਤੇ ਨਾ ਮਾਲੂਮ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement