ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਤੋਂ ਆ ਰਹੀ ਟੂਰਿਸਟ ਬੱਸ ਟਰੱਕ ਨਾਲ ਟਕਰਾਈ

11:21 AM Sep 16, 2024 IST
ਹਾਦਸੇ ਦੌਰਾਨ ਨੁਕਸਾਨੀ ਗਈ ਟੂਰਿਸਟ ਬੱਸ।

ਜਗਜੀਤ ਸਿੰਘ
ਮੁਕੇਰੀਆਂ, 15 ਸਤੰਬਰ
ਮੁਕੇਰੀਆਂ-ਜਲੰਧਰ ਕੌਮੀ ਮਾਰਗ ’ਤੇ ਪੈਂਦੇ ਗੁਲਜ਼ਾਰ ਢਾਬੇ ਕੋਲ ਦੇਰ ਰਾਤ ਜੰਮੂ ਤੋਂ ਆ ਰਹੀ ਟੂਰਿਸਟ ਬੱਸ ਢਾਬੇ ਤੋਂ ਨਿਕਲ ਰਹੇ ਟਰੱਕ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ 13 ਜਣੇ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਜਿੱਥੋਂ ਕੁਝ ਨੂੰ ਗੰਭੀਰ ਹਾਲਤ ਕਾਰਨ ਹੋਰ ਹਸਪਤਾਲ ਰੈਫਰ ਕਰ ਦਿੱਤਾ। ਮੌਕੇ ’ਤੇ ਪੁੱਜੀ ਪੁਲੀਸ ਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਇੱਕ ਟੂਰਿਸਟ ਬੱਸ ਜੰਮੂ ਤੋਂ ਜੈਪੁਰ ਜਾ ਰਹੀ ਸੀ। ਬੱਸ ਵਿੱਚ ਕਰੀਬ 40 ਮੁਸਾਫਰ ਸਵਾਰ ਸਨ। ਜਦੋਂ ਇਹ ਬੱਸ ਮੁਕੇਰੀਆਂ ਤੋਂ ਕਰੀਬ 3 ਕਿਲੋਮੀਟਰ ਦੂਰ ਪੈਂਦੇ ਗੁਲਜ਼ਾਰ ਢਾਬੇ ਕੋਲ ਪੁੱਜੀ ਤਾਂ ਢਾਬੇ ਤੋਂ ਬਾਹਰ ਨਿਕਲ ਰਹੇ ਇੱਕ ਟਰੱਕ ਦੇ ਪਿੱਛੇ ਜਾ ਵੱਜੀ। ਇਸ ਹਾਦਸੇ ਵਿੱਚ 13 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀਆਂ ਦੀ ਪਛਾਣ ਸੀਤਾ ਦੇਵੀ ਵਾਸੀ ਆਰ ਐਸ ਪੁਰਾ ਜੰਮੂ, ਸਾਕਸ਼ੀ ਚੌਧਰੀ ਵਾਸੀ ਕੋਟਲੀ ਜੰਮੂ, ਮਹੇਸ਼ ਕੁਮਾਰ ਵਾਸੀ ਜੰਮੂ, ਪ੍ਰਵੀਣ ਕੁਮਾਰ ਰਾਜੌਰੀ, ਜੰਮੂ, ਸੰਦੀਪ ਕੁਮਾਰ ਵਾਸੀ ਰਾਜਸਥਾਨ, ਮਨੋਜ ਕੁਮਾਰ, ਵਰਿੰਦਰ ਸਿੰਘ, ਨਰਾਇਣ ਸਿੰਘ, ਬਜਰੰਗ ਲਾਲ, ਹਡਮਨ ਸਿੰਘ, ਸਾਰੇ ਵਾਸੀ ਰਾਜਸਥਾਨ ਵਜੋਂ ਹੋਈ ਹੈ। ਕੁਝ ਨੂੰ ਮਾਮੂਲੀ ਸੱਟਾ ਲੱਗਣ ਕਾਰਨ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਘਰੇ ਭੇਜ ਦਿੱਤਾ ਗਿਆ।

Advertisement

Advertisement