For the best experience, open
https://m.punjabitribuneonline.com
on your mobile browser.
Advertisement

ਖੇਡਾਂ ਲਈ ਕੁੱਲ 272 ਕਰੋੜ ਰੁਪਏ ਦਾ ਬਜਟ ਰੱਖਿਆ: ਗਗਨ ਮਾਨ

07:59 AM Mar 12, 2024 IST
ਖੇਡਾਂ ਲਈ ਕੁੱਲ 272 ਕਰੋੜ ਰੁਪਏ ਦਾ ਬਜਟ ਰੱਖਿਆ  ਗਗਨ ਮਾਨ
Advertisement

ਪੱਤਰ ਪ੍ਰੇਰਕ
ਖਰੜ, 11 ਮਾਰਚ
ਪੰਜਾਬ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਮਹਿਮਾਨ ਨਿਵਾਜ਼ੀ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ’ਚ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ਦੌਰਾਨ ਖੇਡਾਂ ਲਈ 272 ਕਰੋੜ ਰੁਪਏ ਰੱਖੇ ਗਏ ਹਨ। ਸੂਬੇ ਵਿੱਚ ਕੁੱਲ 1000 ਖੇਡ ਨਰਸਰੀਆਂ ਬਣਾਈਆਂ ਜਾਣੀਆਂ ਹਨ ਜਿਨ੍ਹਾਂ ਲਈ ਭਗਵੰਤ ਮਾਨ ਸਰਕਾਰ ਹਲ ਵੇਲੇ ਤਤਪਰ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੰਡਪੁਰ ਪਿੰਡ ਨੂੰ ਪਹਿਲ ਦੇ ਆਧਾਰ ’ਤੇ ਆਮ ਆਦਮੀ ਕਲੀਨਿਕ ਮਿਲੇਗਾ। ਉਨ੍ਹਾਂ ਕਬੱਡੀ ਮੇਲਾ ਕਰਵਾਉਣ ਵਾਲੀ ਕਮੇਟੀ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

Advertisement

Advertisement
Author Image

Advertisement
Advertisement
×