For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਤਿੰਨ ਸਾਲਾ ਬੱਚੀ ਹਲਾਕ; ਭਰਾ ਜ਼ਖ਼ਮੀ

11:01 AM Oct 10, 2024 IST
ਸੜਕ ਹਾਦਸੇ ’ਚ ਤਿੰਨ ਸਾਲਾ ਬੱਚੀ ਹਲਾਕ  ਭਰਾ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਚੇਤਨਪੁਰਾ, 9 ਅਕਤੂਬਰ
ਪੁਲੀਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤਲਵੰਡੀ ਨਾਹਰ ਨੇੜੇ ਇੱਕ ਟਰੈਕਟਰ-ਟਰਾਲੀ ਦੀ ਐਕਟਿਵਾ ਨਾਲ ਟੱਕਰ ਹੋਣ ਨਾਲ ਇੱਕ ਤਿੰਨ ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦਾ ਛੇ ਸਾਲਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਤੇਨੰਗਲ ਦੇ ਹਰਵਿੰਦਰ ਸਿੰਘ ਦੇ ਬੱਚੇ ਭਾਈ ਗੁਰਦਾਸ ਪਬਲਿਕ ਸਕੂਲ ਫਤਿਹਗੜ੍ਹ ਚੂੜੀਆਂ ਵਿੱਚ ਛੁੱਟੀ ਹੋਣ ਉਪਰੰਤ ਉਸ ਦੀ ਡੈਂਟਿੰਗ ਪੇਂਟਿੰਗ ਵਾਲੀ ਦੁਕਾਨ ’ਤੇ ਬੈਠੇ ਸਨ ਅਤੇ ਉਨ੍ਹਾਂ ਦੀ ਮਾਂ (ਰੁਪਿੰਦਰ ਕੌਰ) ਦੋਵਾਂ ਬੱਚਿਆਂ ਨੂੰ ਐਕਟਿਵਾ ’ਤੇ ਬਿਠਾ ਕੇ ਆਪਣੇ ਪਿੰਡ ਮੱਤੇਨੰਗਲ ਚੱਲੀ ਸੀ ਕਿ ਅਚਾਨਕ ਅਜਨਾਲਾ ਸਾਈਡ ਤੋਂ ਫਤਿਹਗੜ੍ਹ ਚੂੜੀਆਂ ਵੱਲ ਜਾ ਰਹੇ ਟਰੈਕਟਰ-ਟਰਾਲੀ ਦੇ ਪਿਛਲੇ ਟਾਇਰਾਂ ਵਿੱਚ ਟਕਰਾਉਣ ਕਾਰਨ ਲੜਕੀ ਜਪਲੀਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪੁੱਤਰ ਜਪਨੂਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਬੱਚਿਆਂ ਦੀ ਮਾਂ ਰੁਪਿੰਦਰ ਕੌਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਮਗਰੋਂ ਟਰੈਕਟਰ ਚਾਲਕ ਮੌਕੇ ’ਤੇ ਟਰੈਕਟਰ ਟਰਾਲੀ ਭਜਾ ਕੇ ਲੈ ਗਿਆ ਪਰ ਲੋਕਾਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਥਾਣਾ ਝੰਡੇਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਝੰਡੇਰ ਮੁਖੀ ਕਮਲਪ੍ਰੀਤ ਕੌਰ ਨੇ ਦੱਸਿਆ ਟਰੈਕਟਰ ਚਾਲਕ ਮਲਕੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਿੰਡੀ ਥਾਣਾ ਘਣੀਕੇ ਕੇ ਬਾਂਗਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Advertisement
Author Image

Advertisement