ਮਾਂ ਨਾਲ ਸੁੱਤਾ ਤਿੰਨ ਸਾਲਾ ਬੱਚਾ ਚੋਰੀ
08:25 AM Sep 09, 2024 IST
ਪੱਤਰ ਪ੍ਰੇਰਕ
ਦੋਰਾਹਾ, 8 ਸਤੰਬਰ
ਇੱਥੋਂ ਦੇ ਵਾਰਡ ਨੰਬਰ-12 ਵਿੱਚ ਪਰਵਾਸੀ ਔਰਤ ਦਾ ਤਿੰਨ ਸਾਲਾ ਬੱਚਾ ਚੋਰੀ ਹੋ ਗਿਆ ਹੈ। ਮੁਨੀਆ ਨਾਂ ਦੀ ਔਰਤ ਰਾਤ ਆਪਣੇ ਬੱਚੇ ਨਾਲ ਸੁੱਤੀ ਪਈ ਸੀ। ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਬੱਚਾ ਗਾਇਬ ਸੀ। ਉਸ ਨੇ ਗੁਆਂਢ ਤੇ ਹੋਰ ਥਾਵਾਂ ’ਤੇ ਬੱਚੇ ਦੀ ਭਾਲ ਕੀਤੀ ਪਰ ਬੱਚਾ ਨਾ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਗਈ।
ਥਾਣਾ ਦੋਰਾਹਾ ਦੇ ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਬੱਚੇ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਇਲਾਕੇ ਵਿੱਚ ਇੱਕ ਬੱਚੀ ਲਾਪਤਾ ਹੋ ਗਈ ਸੀ ਜਿਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਸੀ ਪਰ ਹਾਲੇ ਤੱਕ ਮਾਮਲਾ ਹੱਲ ਨਹੀਂ ਹੋਇਆ।
Advertisement
Advertisement