For the best experience, open
https://m.punjabitribuneonline.com
on your mobile browser.
Advertisement

ਆਯੂਸ਼ ਵਿਭਾਗ ਵੱਲੋਂ ਤਿੰਨ ਰੋਜ਼ਾ ਯੋਗ ਸਿਖਲਾਈ ਕੈਂਪ

10:15 AM May 31, 2024 IST
ਆਯੂਸ਼ ਵਿਭਾਗ ਵੱਲੋਂ ਤਿੰਨ ਰੋਜ਼ਾ ਯੋਗ ਸਿਖਲਾਈ ਕੈਂਪ
ਯੋਗ ਅਭਿਆਸ ਕਰਦੇ ਹੋਏ ਲੋਕ। -ਫੋਟੋ: ਸਤਨਾਮ ਸਿੰਘ
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਮਈ
ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੂਸ਼ ਵਿਭਾਗ ਕੁਰੂਕਸ਼ੇਤਰ ਵੱਲੋਂ ਜ਼ਿਲ੍ਹਾ ਆਯੁਰਵੈਦ ਅਧਿਕਾਰੀ ਡਾ. ਸੁਦੇਸ਼ ਜਾਟੀਆਨ ਦੀ ਅਗਵਾਈ ਹੇਠ ਤਿੰਨ ਰੋਜ਼ਾ ਯੋਗ ਸਿਖਲਾਈ ਕੈਂਪ ਆਰੀਆ ਸੀਨੀਅਰ ਸੈਕੰਡਰੀ ਸਕੂਲ ਥਾਨੇਸਰ ਵਿਚ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਲਾਇਆ ਗਿਆ। ਇਸ ਵਿਚ ਜ਼ਿਲ੍ਹੇ ਦੇ ਸਾਰੇ ਡੀਪੀਈ , ਪੀਟੀਆਈ ਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਜ਼ਿਲ੍ਹਾ ਯੋਗ ਕੋਆਰਡੀਨੇਟਰ ਆਯੂਸ਼ ਵਿਭਾਗ ਦੇ ਯੋਗ ਮਾਹਿਰਾਂ ਤੇ ਯੋਗ ਸਹਾਇਕਾਂ ਵਲੋਂ ਸਵੇਰੇ 6 ਤੋਂ 7.30 ਤਕ ਯੋਗਾ ਅਭਿਆਸ ਕਰਨ ਲਈ ਪ੍ਰੇਰਿਆ ਗਿਆ। ਜ਼ਿਲ੍ਹਾ ਆਯੁਰਵੇਦ ਅਧਿਕਾਰੀ ਨੇ ਕਿਹਾ ਕਿ ਆਯੂਸ਼ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਦੇ ਹੁਕਮਾਂ ਅਨੁਸਾਰ 21 ਜੂਨ ਨੂੰ ਆਯੋਜਿਤ ਹੋਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਫਲਤਾ ਪੂਰਵਕ ਆਯੋਜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਲਈ ਡਾ. ਕੁਲਵੰਤ ਸਿੰਘ ਨੂੰ ਕੋਆਰਡੀਨੇਟਰ ਤੇ ਡਾ. ਮਹੀਪਾਲ ਸਿੰਘ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇੱਥੇ ਸਭ ਤੋਂ ਪਹਿਲਾਂ ਗ੍ਰੀਵਚਲਨ ਯੋਗ ਦਾ ਅਭਿਆਸ ਕੀਤਾ ਗਿਆ।
ਇਸ ਦੇ ਨਾਲ ਹੀ ਸਕੰਦ ਸੰਚਲਨ, ਕਤੀਕਲਨ, ਗੁਟਨਾ ਸੰਚਲਨ ਤੇ ਕੁਝ ਹੋਰ ਆਸਣਾਂ ਜਿਵੇਂ ਤਾੜਾਸਨ, ਵ੍ਰਿਕਸ਼ਾਸ਼ਨ, ਭਦ੍ਰਾਸਨ, ਉਸ਼ਟਰਾਸਨ ਆਦਿ ਦਾ ਵੀ ਅਭਿਆਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੇ ਥਾਨੇਸਰ, ਪਿਹੋਵਾ, ਸ਼ਾਹਬਾਦ, ਲਾਡਵਾ ਤੇ ਬਾਬੈਨ ਬਲਾਕਾਂ ਵਿਚ ਤਿੰਨ ਰੋਜ਼ਾ ਯੋਗ ਅਭਿਆਸ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਅੱਜ ਕਰੀਬ 200 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ ਤੇ ਰੋਜ਼ਾਨਾ ਯੋਗ ਕਰਨ ਨਾਲ
ਸਰੀਕ ਨਿਰੋਗ ਹੁੰਦਾ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×