ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਐੱਸਐੱਸ ਦੇ ਸੂਬਾਈ ਪ੍ਰਚਾਰਕਾਂ ਦੀ ਤਿੰਨ ਰੋਜ਼ਾ ਮੀਟਿੰਗ ਸ਼ੁਰੂ

08:37 AM Jul 14, 2024 IST

ਰਾਂਚੀ: ਆਰਐੱਸਐੱਸ ਦੇ ਸੂਬਾਈ ਪ੍ਰਚਾਰਕਾਂ ਦੀ ਤਿੰਨ ਰੋਜ਼ਾ ਮੀਟਿੰਗ ਇੱਥੇ 12 ਜੁਲਾਈ ਨੂੰ ਸ਼ੁਰੂ ਹੋਈ, ਜਿਸ ਵਿੱਚ ਜਥੇਬੰਦੀ ਦਾ ਵਿਸਥਾਰ, ਅਗਾਮੀ ਸ਼ਤਾਬਦੀ ਸਮਾਗਮਾਂ ਤੇ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਮੀਟਿੰਗ 14 ਜੁਲਾਈ ਨੂੰ ਮੁਕੰਮਲ ਹੋਵੇਗੀ। ਜਥੇਬੰਦੀ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ, ਜਨਰਲ ਸਕੱਤਰ ਦੱਤਾਤ੍ਰੇਅ ਹੋਸਬੋਲੇ, ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਸਾਰੇ ਸੂਬਾਈ ਪ੍ਰਚਾਰਕਾਂ ਸਮੇਤ ਸੰਘ ਦੇ ਸਿਖਰਲੇ ਨੇਤਾ ਹਿੱਸਾ ਲੈ ਰਹੇ ਹਨ। ਪੂਰੇ ਭਾਰਤ ਲਈ ਆਰਐੱਸਐੱਸ ਦੇ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ 10 ਜੁਲਾਈ ਨੂੰ ਕਿਹਾ ਸੀ ਕਿ ਇਸ ਸਮੇਂ ਦੇਸ਼ ਭਰ ’ਚ 73 ਹਜ਼ਾਰ ਸ਼ਾਖਾਵਾਂ ਹਨ ਤੇ ਪੂਰੇ ਦੇਸ਼ ਵਿੱਚ ਹਰ ਮੰਡਲ ’ਚ ਘੱਟ ਤੋਂ ਘੱਟ ਇੱਕ ਸ਼ਾਖਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement