ਰਾਜਿੰਦਰ ਸਿੰਘ ਨੂੰ ਸਮਰਪਿਤ ਤਿੰਨ ਰੋਜ਼ਾ ਬਾਲ ਮੇਲਾ ਸ਼ੁਰੂ
ਖੇਤਰੀ ਪ੍ਰਤੀਨਿਧ
ਸੰਗਰੂਰ, 25 ਨਵੰਬਰ
ਇੱਥੋਂ ਦੇ ਬੱਗੀਖਾਨਾ ਗਰਾਊਂਡ ਵਿੱਚ 30ਵੇਂ ਰਾਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਤਿੰਨ ਰੋਜ਼ਾ ਬਾਲ ਮੇਲੇ ਦੀ ਅੱਜ ਸ਼ੁਰੂਆਤ ਹੋ ਗਈ ਹੈ। ਸੰਗਰੂਰ ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵੱਲੋਂ ਇਰੈਕਟਰ ਬਾਬੂ ਯਸ਼ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਬਾਲ ਮੇਲੇ ਦੇ ਪਹਿਲੇ ਦਿਨ ਹੀ ਲਗਭਗ 700 ਬੱਚਿਆਂ ਨੇ ਭਾਗ ਲਿਆ।
ਇਸ ਬਾਲ ਮੇਲੇ ਦਾ ਉਦਘਾਟਨ ਗੁਰਪਿੰਦਰ ਸਿੰਘ ਸੰਧੂ ਨੇ ਕੀਤਾ, ਜਦੋਂ ਕਿ ਸੰਤੋਸ਼ ਗਰਗ ਅਤੇ ਪੂਨਮ ਅਗਰਵਾਲ ਨੇ ਪ੍ਰਧਾਨਗੀ ਕੀਤੀ। ਅੱਜ ਦੇ ਮੁਕਾਬਲਿਆਂ ਦੀ ਜੱਜਮੈਂਟ ਵਿੱਚ ਸੁਖਵਿੰਦਰ ਸਿੰਘ ਸੁੱਖੀ, ਪ੍ਰੋਮਿਲਾ ਮਾਨ, ਸ੍ਰੀਮਤੀ ਰੂਵੀ, ਜਗਦੀਪ ਜੈਨਸ ਨੇ ਕੀਤੀ। ਮੇਲੇ ਦੌਰਾਨ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਚੇਅਰਮੈਨ ਇੰਫੋਟੇਕ ਅਤੇ ਐਡਵੋਕੇਟ ਭੁਪਿੰਦਰ ਸ਼ਰਮਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਕਲਾ ਕੇਂਦਰ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਕੁਮਾਰ, ਹਰਜਿੰਦਰ ਸਿੰਘ ਦੁੱਗਾਂ, ਰਜਿੰਦਰ ਸ਼ਰਮਾ, ਸੰਜੀਵ ਭੂਸ਼ਣ, ਰਾਮ ਨਿਵਾਸ ਸ਼ਰਮਾ, ਜਸਵਿੰਦਰ ਗਿੱਲ, ਜਸਵਿੰਦਰ ਧੀਮਾਨ, ਅਜ਼ਾਦ ਸੰਧੂ ਵੀ ਹਾਜ਼ਰ ਸਨ।
ਪਹਿਲੇ ਦਿਨ ਦੇ ਫੈਂਸੀ ਡਰੈਸ ਮੁਕਾਬਲੇ ਵਿੱਚ ਤੇਗਬਾਜ਼ ਕੌਰ ਨੇ ਪਹਿਲਾ, ਜੁਝਾਰ ਕੌਰ ਖਾਲਸਾ ਨੇ ਦੂਜਾ ਅਤੇ ਦਾਨਵੀ ਔਰ ਗਨਿਸ਼ਕ ਤੀਜਾ ਸਥਾਨਹਾਸਿਲ ਕੀਤਾ। ਗਾਇਨ ਮੁਕਾਬਲੇ ਵਿੱਚ ਸਨਾਇਆ ਜਸਮੀ ਤਾਇਲ ਨੇ ਪਹਿਲਾ, ਗੌਰਵਿਕ ਸਿਗਲਾ ਤੇ ਸਾਂਚੀ ਗਰਗ ਨੇ ਦੂਜਾ, ਰਵੇਂਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਲਾਸੀਕਲ ਡਾਂਸ ਮੰਨਤ ਤੇ ਮੁਸਕਾਨ ਕਥੁਰੀਆ ਨੇ ਪਹਿਲਾ, ਜਾਚਨਾ ਜਖਮੀ ਤੇ ਹਿਤਾਂਸੀ ਨੇ ਦੂਜਾ ਅਤੇ ਇਸ਼ਕਾ ਨੇ ਤੀਜਾ ਸਥਾਨ ਹਾਸਲ ਕੀਤਾ। ਭੰਗੜੇ ਵਿੱਚ ਪਰਫੋਰਮਿੰਗ ਆਰਟ ਭੰਗੜਾ ਅਕੈਡਮੀ ਪਹਿਲਾ ਯੂਨਾਈਟਡ ਭੰਗੜਾ ਅਕੈਡਮੀ ਨੇ ਦੂਜਾ, ਡਾਂਸਿੰਗ ਫੀਡ ਅਕੈਡਮੀ ਅਤੇ ਮਦਰ ਇੰਡੀਆ ਕਾਨਵੈਂਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਸਿੰਗਗ ਮੁਕਾਬਲੇ ਵਿੱਚ ਜੀਟੀਵੀ ਪਬਲਿਕ ਸਕੂਲ ਬਰੜਵਾਲ ਨੇ ਪਹਿਲਾ ਤੇ ਦੂਜਾ ਅਤੇ ਸਵਰੰਗ ਕੱਤਕ ਕੇਂਦਰ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ|