ਪਾਣੀ ਵਾਲੇ ਟੈਂਕ ਵਿਚ ਡੁੱਬਣ ਕਾਰਨ ਦਸ ਸਾਲਾ ਬੱਚੇ ਦੀ ਮੌਤ
03:07 PM Jun 30, 2023 IST
Advertisement
ਪੱਤਰ ਪ੍ਰੇਰਕ
Advertisement
ਭਗਤਾ ਭਾਈ, 29 ਜੂਨ
Advertisement
ਪਿੰਡ ਹਮੀਰਗੜ੍ਹ ਵਿੱਚ ਬੀਤੀ ਸ਼ਾਮ ਜਲ ਘਰ ਦੇ ਪਾਣੀ ਵਾਲੇ ਟੈਂਕ ਵਿੱਚ ਡੁੱਬ ਕੇ ਇੱਕ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਪਨ ਕੁਮਾਰ (10) ਪੁੱਤਰ ਰਤਨ ਕੁਮਾਰ ਆਪਣੇ ਦੋਸਤਾਂ ਨਾਲ ਖੇਡਣ ਲਈ ਘਰੋਂ ਬਾਹਰ ਗਿਆ ਸੀ। ਪਰ ਜਦੋਂ ਬੱਚਾ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਅਤੇ ਉਸ ਦੀ ਲਾਸ਼ ਪਾਣੀ ਵਾਲੇ ਟੈਂਕ ਵਿਚੋਂ ਮਿਲੀ। ਬੱਚੇ ਦੇ ਪਰਿਵਾਰ ਦਾ ਪਿਛੋਕੜ ਬਿਹਾਰ ਦਾ ਹੈ ਜੋ ਪਿਛਲੇ ਕਰੀਬ 25 ਸਾਲਾਂ ਤੋਂ ਪਿੰਡ ਹਮੀਰਗੜ੍ਹ ਵਿਚ ਰਹਿ ਕੇ ਮਿਹਨਤ ਮਜ਼ਦੂਰੀ ਕਰ ਰਿਹਾ ਹੈ। ਬੱਚੀ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਲੋੜੀਂਦੀ ਮਦਦ ਕੀਤੀ ਜਾਵੇ।
Advertisement