For the best experience, open
https://m.punjabitribuneonline.com
on your mobile browser.
Advertisement

ਖਲੌਰ ਵਿੱਚ ਬਣ ਰਿਹੈ ਬਿਨਾਂ ਮੂਰਤੀ ਦੇ ਮੰਦਿਰ

07:56 AM Mar 12, 2024 IST
ਖਲੌਰ ਵਿੱਚ ਬਣ ਰਿਹੈ ਬਿਨਾਂ ਮੂਰਤੀ ਦੇ ਮੰਦਿਰ
ਗਊ ਧਾਮ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਜਾਣਕਾਰੀ ਦਿੰਦੇ ਹੋਏ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 11 ਮਾਰਚ
ਇੱਥੋਂ ਅੰਬਾਲਾ ਨੂੰ ਜਾਂਦੇ ਕੌਮੀ ਮਾਰਗ ’ਤੇ 10 ਏਕੜ ਥਾਂ ਵਿੱਚ ਪਿੰਡ ਖਲੌਰ ਵਿੱਚ ਬਣ ਰਿਹਾ ਮਾਤ-ਪਿਤਾ ਮੰਦਿਰ ਅਗਲੇ ਵਰ੍ਹੇ ਤੱਕ ਪੂਰਾ ਹੋ ਜਾਵੇਗਾ। ਇੱਥੇ ਹੀ ਮਾਤ-ਪਿਤਾ ਗਊ ਧਾਮ ਦੀ ਉਸਾਰੀ ਵੀ ਮੁਕੰਮਲ ਹੋ ਚੁੱਕੀ ਹੈ, ਜਿਸ ਵਿੱਚ 400 ਤੋਂ ਵੱਧ ਦੇਸੀ ਨਸਲ ਦੀਆਂ ਗਊਆਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਮਾਤ-ਪਿਤਾ ਗਊ ਧਾਮ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਆਖਿਆ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਮੰਦਰ ਹੈ, ਜਿੱਥੇ ਕੋਈ ਮੂਰਤੀ ਨਹੀਂ ਲਗਾਈ ਜਾਵੇਗੀ। ਮੰਦਰ ਵਿੱਚ ਮੂਰਤੀ ਸਥਾਪਤ ਨਾ ਹੋਣ ਦਾ ਕਾਰਨ ਇਹ ਹੈ ਕਿ ਇਸ ਮੰਦਰ ਵਿੱਚ ਪਹੁੰਚ ਕੇ ਅਸੀਂ ਆਪਣੇ ਮਾਤਾ-ਪਿਤਾ ਨੂੰ ਭਗਵਾਨ ਵਾਂਗ ਯਾਦ ਕਰਾਂਗੇ ਅਤੇ ਉਨ੍ਹਾਂ ਦੀ ਪੂਜਾ ਕਰਾਂਗੇ। ਉਨ੍ਹਾਂ ਕਿਹਾ ਕਿ ਇੱਥੇ ਗਊ ਮੂਤਰ ਅਤੇ ਗੋਬਰ ਤੋਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਅਤੇ ਦੇਸੀ ਘਿਓ ਵੀ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇੱਥੇ 10 ਅਪਰੈਲ ਇੱਥੇ 12ਵਾਂ ਸਾਲਾਨਾ ਮਾਤ-ਪਿਤਾ ਪੂਜਨ ਦਿਵਸ ਮਨਾਇਆ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਹਿਤ ਵਿਸ਼ੇਸ਼ ਉਪਰਾਲੇ ਹੋਣਗੇ ਤੇ ਇਸ ਮੌਕੇ ਪੁਸ਼ਪੇਂਦਰ ਕੁਲਸ਼੍ਰੇਸਥਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਅਮਰਜੀਤ ਬਾਂਸਲ, ਸੁਰਨੇਸ਼ ਸਿੰਗਲਾ, ਦੀਪਕ ਮਿੱਤਲ ਹਾਜ਼ਰ ਸਨ।

Advertisement

Advertisement
Author Image

Advertisement
Advertisement
×