For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ਬਣੇਗਾ ਤਕਨਾਲੋਜੀ ਪਾਰਕ

07:50 AM Jan 05, 2024 IST
ਪੀਏਯੂ ਵਿੱਚ ਬਣੇਗਾ ਤਕਨਾਲੋਜੀ ਪਾਰਕ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਪ-ਕੁਲਪਤੀ ਡਾ. ਗੋਸਲ ਤੇ ਹੋਰ ਅਧਿਕਾਰੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜਨਵਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਸਾਲ 2023 ਦੌਰਾਨ ਕੀਤੇ ਕੰਮਾਂ ਅਤੇ ਗਤੀਵਿਧੀਆਂ ਤੋਂ ਇਲਾਵਾ ਨਵੇਂ ਚੜ੍ਹੇ ਸਾਲ ਲਈ ਉਲੀਕੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਹਿੱਤ ਅੱਜ ’ਵਰਸਿਟੀ ਵਿੱਚ ਪੱਤਰਕਾਰ ਮਿਲਣੀ ਕਰਵਾਈ ਗਈ। ਇਸ ਵਿੱਚ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਦਫਤਰੀ ਕੰਮ ਪੇਪਰ ਲੈੱਸ ਬਾਰੇ ਗੱਲ ਕੀਤੀ ਉਥੇ ਤਕਨਾਲੋਜੀ ਪਾਰਕ ਬਣਾਏ ਜਾਣ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ’ਚ ਪੀਏਯੂ ਦੇ ਵਿਹੜੇ ਵਿੱਚ ਵੀ 15 ਤੋਂ 20 ਕਿਸਮ ਦੇ ਵਿਦੇਸ਼ੀ ਫੁੱਲ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਕਿ ਸਨਅਤੀ ਸ਼ਹਿਰ ਦੇ ਫੇਫੜੇ ਵਜੋਂ ਕੰਮ ਕਰਦੇ ਪੀਏਯੂ ਕੈਂਪਸ ਵਿੱਚ ਕਲੀਨ ਐਂਡ ਗਰੀਨ ਮੁਹਿੰਮ ਨੂੰ ਚੰਗਾ ਹੁਲਾਰਾ ਮਿਲਿਆ ਹੈ। ਡਾ. ਗੋਸਲ ਨੇ ਕਿਹਾ ਕਿ ਸਮੇਂ ਦੀਆਂ ਲੋੜਾਂ ਅਨੁਸਾਰ ਪੀਬੀਡਬਲਿਯੂ ਆਰਐਸ-1 ਕਣਕ ਦੀ ਪਹਿਲੀ ਸਟਾਰਚ ਮੁਕਤ ਕਿਸਮ ਤਿਆਰ ਗਈ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਨੈਸ਼ਨਲ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਉਪ ਕੁਲਪਤੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਕਿਸਾਨ ਅਜਿਹੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਦੇ ਹਨ ਜਿਸ ਰਾਹੀਂ ਉਹ ਖੇਤਾਂ ਦੇ ਕਈ ਕੰਮ ਘਰ ਬੈਠੇ ਹੀ ਅਪਰੇਟ ਕਰ ਲੈਂਦੇ ਹਨ। ਅਜਿਹੀ ਤਕਨਾਲੋਜੀ ਸਬੰਧੀ ਜਾਣਕਾਰੀ ਲਈ ਤਕਨਾਲੋਜੀ ਪਾਰਕ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਟਿਊਲਿਪ ਦੇ ਫੁੱਲ ਦੇਖਣ ਲਈ ਕਸ਼ਮੀਰ ਜਾਣ ਦੀ ਲੋੜ ਨਹੀਂ ਸਗੋਂ ਪੀਏਯੂ ਦੇ ਵਿਹੜੇ ਵਿੱਚ ਤਿਆਰ ਹੋ ਰਹੇ ਟਿਊਲਿਪ ਗਾਰਡਨ ’ਚ ਟਿਊਲਿਪ ਸਮੇਤ ਕਰੀਬ 20 ਕਿਸਮ ਦੇ ਵਿਦੇਸ਼ੀ ਫੁੱਲ ਦੇਖਣ ਨੂੰ ਮਿਲਣਗੇ। ਇਸੇ ਤਰ੍ਹਾਂ ’ਵਰਸਿਟੀ ਦੇ ਹੋਸਟਲਾਂ, ਲੈਬਾਰਟਰੀਆਂ ਅਤੇ ਸੜਕਾਂ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਨੂੰ ਫੰਡ ਦੇਣ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਡਾ. ਟੀਐਸ ਰਿਆੜ, ਡਾ. ਕੁਲਦੀਪ ਸਿੰਘ, ਡਾ. ਵੈਕਟਰ, ਡਾ. ਅਨਿਲ ਸ਼ਰਮਾ, ਡਾ. ਜਗਵਿੰਦਰ ਸਿੰਘ ਜੋਧਾ ਆਦਿ ਅਧਿਕਾਰੀ ਵੀ ਹਾਜ਼ਰ ਸਨ।

Advertisement

ਯੁਵਕ ਮੇਲੇ ਦਾ ਲੋਗੋ ਜਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਣ ਵਾਲੇ 37ਵੇਂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਵਿੱਚ ਦੇਸ਼ ਭਰ ਤੋਂ ਖੇਤੀ ’ਵਰਸਿਟੀਆਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਯੁਵਕ ਮੇਲੇ ਦਾ ਲੋਗੋ ‘ਹੁਨਰ’ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ। ਇਹ ਮੇਲਾ 8 ਮਾਰਚ ਤੋਂ 1 ਅਪਰੈਲ ਤੱਕ ਚੱਲੇਗਾ।

Advertisement
Author Image

joginder kumar

View all posts

Advertisement
Advertisement
×