For the best experience, open
https://m.punjabitribuneonline.com
on your mobile browser.
Advertisement

ਪੀਏਯੂ ਇੰਜਨੀਅਰਾਂ ਦੀ ਟੀਮ ਨੇ ਕੌਮੀ ਮੁਕਾਬਲਾ ਜਿੱਤਿਆ

06:46 AM Jun 04, 2024 IST
ਪੀਏਯੂ ਇੰਜਨੀਅਰਾਂ ਦੀ ਟੀਮ ਨੇ ਕੌਮੀ ਮੁਕਾਬਲਾ ਜਿੱਤਿਆ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੂਨ
ਪੀਏਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਵਿਦਿਆਰਥੀਆਂ ਦੀ ਇੱਕ ਟੀਮ ਨੇ ਕੌਮੀ ਪੱਧਰ ’ਤੇ ਤਿਫਾਨ-2024 ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਪੀਏਯੂ ਅਧਿਕਾਰੀਆਂ ਅਨੁਸਾਰ ਤਿਫਾਨ ਕੌਮੀ ਪੱਧਰ ’ਤੇ ਨੌਜਵਾਨ ਖੇਤੀ ਇੰਜਨੀਅਰਾਂ ਵੱਲੋਂ ਕੀਤੀਆਂ ਖੋਜਾਂ ਦਾ ਮੁਕਾਬਲਾ ਹੈ। ਇਹ ਮੁਕਾਬਲਾ ਐੱਸਏਈ ਇੰਡੀਆ ਅਤੇ ਜੌਂਡੀਅਰ ਲਿਮਟਡ ਪੂਨੇ ਵੱਲੋਂ ਕਰਵਾਇਆ ਜਾਂਦਾ ਹੈ। ਇਸ ਸਾਲ ਇਸ ਮੁਕਾਬਲੇ ਦਾ ਥੀਮ ਸਵੈਚਾਲਿਤ ਕਈ ਸਬਜ਼ੀਆਂ ਬੀਜਣ ਵਾਲੀ ਮਸ਼ੀਨ ਦਾ ਵਿਕਾਸ ਕਰਨਾ ਸੀ। ਪੀਏਯੂ ਦੇ ਵਿਦਿਆਰਥੀਆਂ ਨੇ ਡਾ. ਸਤੀਸ਼ ਕੁਮਾਰ ਗੁਪਤਾ, ਡਾ. ਰੋਹਨੀਸ਼ ਖੁਰਾਣਾ, ਡਾ. ਅਨੂਪ ਦੀਕਸ਼ਿਤ ਅਤੇ ਡਾ. ਅਪੂਰਵ ਪ੍ਰਕਾਸ਼ ਦੀ ਨਿਗਰਾਨੀ ਹੇਠ ਕਈ ਸਬਜ਼ੀਆਂ ਬੀਜਣ ਵਾਲੀ ਮਸ਼ੀਨ ਤਿਆਰ ਕੀਤੀ। ਇਸ ਮਸ਼ੀਨ ਨੇ ਮਹਾਰਾਸ਼ਟਰ ਦੇ ਰਾਹੂਰੀ ਦੀ ਮਹਾਤਮਾ ਫੂਲੇ ਕ੍ਰਿਸ਼ੀ ਵਿੱਦਿਆਪੀਠ ਵਿਖੇ ਹੋਏ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਮੁਕਾਬਲੇ ਦੇ ਜੱਜਾਂ ਨੇ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਮਸ਼ੀਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਇਸ ਮਸ਼ੀਨ ਨੂੰ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਮਸ਼ੀਨ ਕਰਾਰ ਦਿੰਦਿਆਂ ਇਸਦੀ ਪ੍ਰਸ਼ੰਸਾ ਕੀਤੀ। ਇਸ ਮੁਕਾਬਲੇ ਲਈ ਦੇਸ਼ ਭਰ ਦੇ ਇੰਜਨੀਅਰਿੰਗ ਸੰਸਥਾਨਾਂ ਤੋਂ 74 ਟੀਮਾਂ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ਵਿੱਚੋਂ 31 ਟੀਮਾਂ ਨੇ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਸ ਟੀਮ ਵਿੱਚ ਸਪਰਸ਼, ਕਰਨ, ਇਸ਼ਰਤ, ਵਸੂਦੇਵ, ਸੁਨੀਲ ਕੁਮਾਰ, ਸੁਮਿਤ ਰਾਜ, ਰਿਆਂਸ਼ੀ, ਯਕਸ਼ਾ ਅਤੇ ਹੋਰ ਵਿਦਿਆਰਥੀ ਸ਼ਾਮਲ ਸਨ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਇਸ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਸਤੀਸ਼ ਕੁਮਾਰ ਗੁਪਤਾ ਨੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਇਸੇ ਤਰ੍ਹਾਂ ਅਕਾਦਮਿਕ ਖੇਤਰ ਵਿਚ ਪ੍ਰਾਪਤੀ ਕਰਦੇ ਹੋਏ ਕਾਲਜ ਦਾ ਨਾਂ ਅੱਗੇ ਵਧਾਉਣਗੇ।

Advertisement

Advertisement
Author Image

Advertisement
Advertisement
×