ਭਗੌੜਿਆਂ ਦੀ ਹਵਾਲਗੀ ਪ੍ਰਕਿਰਿਆ ਤੇਜ਼ ਕਰਨ ਲਈ ਸੀਬੀਆਈ, ਈਡੀ ਤੇ ਐੱਨਆਈਏ ਦੀ ਟੀਮ ਜਾਵੇਗੀ ਬਰਤਾਨੀਆ
12:06 PM Jan 16, 2024 IST
ਨਵੀਂ ਦਿੱਲੀ, 16 ਜਨਵਰੀ
ਰੱਖਿਆ ਸਾਜ਼ੋ ਸਾਮਾਨ ਵਪਾਰੀ ਸੰਜੈ ਭੰਡਾਰੀ, ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਵਿਜੈ ਮਾਲਿਆ ਸਣੇ ਹੋਣ ਕਈ ਭਗੌੜਿਆਂ ਦੀ ਭਾਰਤ ਹਵਾਲਗੀ ਸਬੰਧੀ ਪ੍ਰਕਿਰਿਆ ਤੇਜ਼ ਕਰਨ ਲਈ ਕੇਂਦਰੀ ਜਾਂਚ ਬਿਊਰੋ, ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਜਲਦੀ ਹੀ ਬਰਤਾਨੀਆ ਜਾਵੇਗੀ। ਪਤਾ ਲੱਗਾ ਹੈ ਕਿ ਲੰਡਨ ਜਾ ਰਹੀ ਟੀਮ ਐੱਮਐੱਲਏਟੀ ਤਹਿਤ ਬਰਤਾਨੀਆ ਦੇ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਲਟਕੇ ਮਾਮਲਿਆਂ ’ਤੇ ਜਾਣਕਾਰੀ ਸਾਂਝੀ ਕਰਨਗੇ। ਐੱਮਐੱਲਏਟੀ ਤਹਿਮਤ ਦੋਵੇਂ ਮੁਲਕ ਦੋਵੇਂ ਕਾਨੂੰਨੀ ਤੌਰ 'ਤੇ ਆਰਥਿਕ ਅਪਰਾਧੀਆਂ ਅਤੇ ਹੋਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਾਬੰਦ ਹਨ। ਐੱਨਆਈਏ ਦੀ ਟੀਮ ਇਸ ਸਮੇਂ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਕਈ ਅਤਿਵਾਦੀ ਸ਼ੱਕੀਆਂ ਦੀ ਜਾਂਚ ਕਰ ਰਹੀ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਭਾਰਤੀ ਟੀਮ ਦੇ ਇਸ ਮਹੀਨੇ ਕਿਸੇ ਵੀ ਸਮੇਂ ਰਵਾਨਾ ਹੋਣ ਦੀ ਉਮੀਦ ਹੈ।
Advertisement
Advertisement