ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਲ ਨਾਲ ਭਰੇ ਟੈਂਕਰ ਨੂੰ ਅੱਗ ਲੱਗੀ

10:49 AM Jun 17, 2024 IST
ਤੇਲ ਵਾਲੇ ਟੈਂਕਰ ’ਚੋਂ ਉੱਠ ਰਹੀਆਂ ਅੱਗ ਦੀਆਂ ਲਪਟਾਂ।

ਜਗਤਾਰ ਸਿੰਘ ਨਹਿਲ
ਲੌਂਗੋਵਾਲ, 16 ਜੂਨ
ਇੱਥੇ ਬਡਬਰ ਰੋਡ ਸਥਿਤ ਦੋ ਪੈਟਰੋਲ ਪੰਪਾਂ ਦੇ ਸਾਹਮਣੇ ਤੇਲ ਨਾਲ ਭਰੇ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿੱਚ ਅੱਗ ਇੰਨੀ ਫੈਲ ਗਈ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਫਿਲਹਾਲ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਭਾਰਤ ਪੈਟਰੋਲੀਅਮ ਅਤੇ ਕ੍ਰਿਸ਼ਨਾ ਪੈਟਰੋ ਸੈਂਟਰ ਨਾਮ ਦੇ ਦੋ ਆਹਮੋ ਸਾਹਮਣੇ ਪੈਟਰੋਲ ਪੰਪਾਂ ’ਤੇ ਖਾਲੀ ਹੋਣ ਲਈ ਆਏ ਇਸ ਟੈਂਕਰ ਨੂੰ ਜਦੋਂ ਡਰਾਈਵਰ ਪਿੱਛੇ ਕਰਕੇ ਪੰਪ ’ਤੇ ਲਾਉਣ ਲੱਗਾ ਤਾਂ ਗੱਡੀ ਦੇ ਕੈਬਿਨ ਵਿੱਚ ਅਚਾਨਕ ਅੱਗ ਗਈ। ਡਰਾਈਵਰ ਅਤੇ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਇਸ ਦੌਰਾਨ ਅੱਗ ਲੱਗਣ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਸੰਗਰੂਰ ਨੂੰ ਸੂਚਿਤ ਕਰ ਦਿੱਤਾ ਸੀ। ਜਦੋਂ ਕਿ ਪੁਲੀਸ ਨੇ ਪੁੱਜ ਕੇ ਆਵਾਜਾਈ ਬੰਦ ਕਰਵਾਈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਕੀਤਾ। ਅੱਗ ਬੁਝਾਊ ਗੱਡੀਆਂ ਪੁੱਜਣ ’ਚ ਹੋ ਰਹੀ ਦੇਰੀ ਕਾਰਨ ਇੱਕਠੇ ਹੋਏ ਲੋਕਾਂ ’ਚ ਸਹਿਮ ਸੀ, ਕਿਉਂਕਿ ਅੱਗ ਕਾਰਨ ਤੇਲ ਨਾਲ ਭਰੀ ਵਿੱਚ ਗੱਡੀ ’ਚ ਕਿਸੇ ਵੀ ਧਮਾਕਾ ਹੋ ਸਕਦਾ ਸੀ। ਇਸ ਮੌਕੇ ਸੰਗਰੂਰ, ਬਰਨਾਲਾ ਅਤੇ ਸੁਨਾਮ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

Advertisement

Advertisement
Advertisement