ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁੱਧ ਨਾਲ ਭਰੇ ਟੈਂਕਰ ਨੇ ਦਸ ਵਾਹਨਾਂ ਨੂੰ ਟੱਕਰ ਮਾਰੀ

06:47 AM Apr 27, 2024 IST

ਪੱਤਰ ਪ੍ਰੇਰਕ
ਜਲੰਧਰ, 26 ਅਪਰੈਲ
ਪਠਾਨਕੋਟ ਚੌਕ ਨੇੜੇ ਤੇਜ਼ ਰਫ਼ਤਾਰ ਦੁੱਧ ਦਾ ਟੈਂਕਰ ਬੇਕਾਬੂ ਹੋ ਕੇ 10 ਦੇ ਕਰੀਬ ਵਾਹਨਾਂ ਨੂੰ ਟੱਕਰ ਮਾਰ ਗਿਆ। ਇਸ ਘਟਨਾ ’ਚ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਨੇੜਲੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਜਲੰਧਰ ਤੋਂ ਪਠਾਨਕੋਟ ਚੌਕ ਫਲਾਈਓਵਰ ਦੇ ਹੇਠਾਂ ਵਾਪਰਿਆ। ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 2.30 ਵਜੇ ਵਾਪਰਿਆ। ਲੰਮਾ ਪਿੰਡ ਚੌਕ ਵੱਲੋਂ ਆ ਰਿਹਾ ਦੁੱਧ ਦਾ ਟੈਂਕਰ ਅਚਾਨਕ ਬੇਕਾਬੂ ਹੋ ਗਿਆ ਅਤੇ ਦੋ ਆਟੋ ਤੇ ਕਈ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਇੱਕ ਆਟੋ ਸਰਵਿਸ ਲੇਨ ਵਿੱਚ ਜਾ ਡਿੱਗਿਆ। ਇਸ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਕਿਸੇ ਤਰ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਦਸਾ ਟੈਂਕਰ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹੈ। ਪੁਲੀਸ ਨੇ ਨੁਕਸਾਨੇ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨੁਕਸਾਨੇ ਗਏ ਸਾਰੇ ਵਾਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਆਵਾਜਾਈ ਆਮ ਵਾਂਗ ਕਰ ਦਿੱਤੀ ਗਈ।

Advertisement

ਹਾਦਸੇ ’ਚ ਔਰਤ ਹਲਾਕ, ਪਤੀ ਤੇ ਪੁੱਤਰ ਜ਼ਖ਼ਮੀ

ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਨੈਸ਼ਨਲ ਹਾਈਵੇਅ-44 ’ਤੇ ਗੁਰਾਇਆ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ ਜਦੋਂਕਿ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰ ਸਵਾਰ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਗੁਰਾਇਆ ਦੇ ਕਮਾਲਪੁਰ ਗੇਟ ਨੇੜੇ ਗੱਡੀ ਖੜ੍ਹੇ ਕੰਟੇਨਰ ਦੇ ਪਿੱਛੇ ਜਾ ਟਕਰਾਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਦਾ ਡਰਾਈਵਰ ਗੰਨੇ ਦਾ ਰਸ ਪੀਣ ਲਈ ਹੇਠਾਂ ਉੱਤਰਿਆ ਸੀ। ਕਾਰ ਨੂੰ ਮਹਿੰਦਰਪਾਲ ਸਿੰਘ ਚਲਾ ਰਿਹਾ ਸੀ। ਉਸ ਨਾਲ ਉਸ ਦੀ ਪਤਨੀ ਅਮਨਦੀਪ ਕੌਰ ਤੇ ਉਸ ਦਾ ਪੁੱਤਰ ਰਾਜ ਕੁੰਵਰ ਸਿੰਘ ਸਵਾਰ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਕੰਟੇਨਰ ਦੇ ਹੇਠ ਜਾ ਵੜੀ। ਅਮਨਦੀਪ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਰਾਜ ਕੁੰਵਰ ਨੂੰ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਮਹਿੰਦਰਪਾਲ ਸਿੰਘ ਸਿਵਲ ਹਸਪਤਾਲ ਫਿਲੌਰ ‘ਚ ਜ਼ੇਰੇ ਇਲਾਜ ਹੈ। ਗੁਰਾਇਆ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement