ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀ ਵੱਲੋਂ ਕਾਲਜ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

10:10 AM May 22, 2024 IST

ਗਗਨਦੀਪ ਅਰੋੜਾ
ਲੁਧਿਆਣਾ, 21 ਮਈ
ਫਿਰੋਜ਼ਪੁਰ ਰੋਡ ਸਥਿਤ ਬੱਦੋਵਾਲ ਦੇ ਪੀਸੀਟੀਈ ਕਾਲਜ ’ਚ ਇੱਕ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਵਿਦਿਆਰਥੀ ਨੂੰ ਅਧਿਆਪਕ ਨੇ ਪੇਪਰ ’ਚ ਨਕਲ ਕਰਦੇ ਹੋਏ ਫੜਿਆ ਸੀ। ਥਾਣਾ ਦਾਖਾ ਦੀ ਪੁਲੀਸ ਨੇ ਜਾਂਚ ਮਗਰੋਂ ਡੀਐੱਮਸੀ ਹਸਪਤਾਲ ’ਚੋਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਕਾਲਜ ਦੇ ਡਾਇਰੈਕਟਰ ਦਾ. ਨਰੇਸ਼ ਸੱਚਦੇਵਾ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਪੇਪਰ ਸ਼ੁਰੂ ਹੋਇਆ ਸੀ। ਸਮਸ਼ੇਰ ਸਿੰਘ ਗਰੇਵਾਲ ਬੀਕਾਮ ਪਹਿਲੇ ਭਾਗ ਦਾ ਵਿਦਿਆਰਥੀ ਸੀ। ਸ਼ਮਸ਼ੇਰ ਪੇਪਰ ਦੇ ਰਿਹਾ ਸੀ। ਇਸ ਦੌਰਾਨ ਅਧਿਆਪਕ ਨੂੰ ਉਸ ’ਤੇ ਨਕਲ ਮਾਰਨ ਦਾ ਸ਼ੱਕ ਹੋਇਆ। ਸ਼ੱਕ ਪੈਣ ’ਤੇ ਜਦੋਂ ਅਧਿਆਪਕ ਨੇ ਵਿਦਿਆਰਥੀ ਦੀ ਤਲਾਸ਼ੀ ਲਈ ਤਾਂ ਉਸ ਦੀ ਜੁਮੈਟਰੀ ’ਚੋਂ ਪਰਚੀਆਂ ਮਿਲੀਆਂ। ਇਸ ਤੋਂ ਬਾਅਦ ਅਧਿਆਪਕ ਸਮਸ਼ੇਰ ਨੂੰ ਸੁਪਰਡੈਂਟ ਕੋਲ ਲੈ ਗਿਆ। ਉਥੇਂ ਵਿਦਿਆਰਥੀ ਤੋਂ ਪੁੱਛਗਿਛ ਹੋਈ। ਸ਼ਮਸ਼ੇਰ ਨੇ ਇਸ ਦੌਰਾਨ ਖੁਦ ਸੁਪਰਡੈਂਟ ਨੂੰ ਆਖਿਆ ਕਿ ਉਸ ਨੇ ਨਕਲ ਮਾਰੀ ਹੈ। ਉਹ ਪਰਚੀਆਂ ਲੈ ਕੇ ਆਇਆ ਸੀ। ਇਹ ਗੱਲ ਉਸ ਨੇ ਲਿਖ ਕੇ ਵੀ ਦਿੱਤੀ। ਡਾਇਰੈਕਟਰ ਨੇ ਦੱਸਿਆ ਕਿ ਮਗਰੋਂ ਵਿਦਿਆਰਥੀ ਨੂੰ ਘਰ ਜਾਣ ਲਈ ਆਖ ਦਿੱਤਾ ਗਿਆ। ਇਸ ਦੌਰਾਨ ਉਹ ਕਾਲਜ ਦੇ ਇੰਜਨੀਅਰਿੰਗ ਬਲਾਕ ਦੀ 7ਵੀਂ ਮੰਜ਼ਿਲ ’ਤੇ ਗਿਆ ਤੇ ਉਥੋਂ ਹੇਠਾਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਇਲਾਜ ਲਈ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

Advertisement

Advertisement