ਗ੍ਰਿਫ਼ਤਾਰ ਅਤਿਵਾਦੀਆਂ ਦੇ ਮਾਮਲੇ ’ਚ ਜਾਂਚ ਟੀਮ ਦੀ ਅਗਵਾਈ ਕਰੇਗਾ ਸ੍ਰੀਲੰਕਾ ਦਾ ਪੁਲੀਸ ਅਧਿਕਾਰੀ
07:22 PM May 22, 2024 IST
Advertisement
ਕੋਲੰਬੋ, 22 ਮਈ
ਸ੍ਰੀਲੰਕਾ ਪੁਲੀਸ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਸੀਨੀਅਰ ਡਿਪਟੀ ਇੰਸਪੈਕਟਰ ਜਨਰਲ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਕਥਿਤ ਮਿਸ਼ਨ ’ਤੇ ਗੁਜਰਾਤ ਵਿਚ ਗ੍ਰਿਫਤਾਰ ਕੀਤੇ ਗਏ ਉਸ ਦੇ ਚਾਰ ਨਾਗਰਿਕਾਂ ਦੀ ਜਾਂਚ ਲਈ ਨਿਯੁਕਤ ਟੀਮ ਦੀ ਅਗਵਾਈ ਕਰੇਗਾ। ਪੁਲੀਸ ਦੇ ਬੁਲਾਰੇ ਅਤੇ ਸੀਨੀਅਰ ਸੁਪਰਡੈਂਟ ਨਿਹਾਲ ਥਲਦੁਵਾ ਨੇ ਦੱਸਿਆ, “ਇੰਸਪੈਕਟਰ ਜਨਰਲ ਪੁਲੀਸ (ਆਈਜੀਪੀ) ਦੇਸ਼ਬੰਧੂ ਟੇਨਾਕੂਨ ਵੱਲੋਂ ਇੱਕ ਸੀਨੀਅਰ ਡਿਪਟੀ ਇੰਸਪੈਕਟਰ ਜਨਰਲ ਦੀ ਅਗਵਾਈ ਵਾਲੀ ਪੁਲੀਸ ਟੀਮ ਦੀ ਨਿਯੁਕਤੀ ਕੀਤੀ ਗਈ ਹੈ।’’ ਉਸ ਨੇ ਕਿਹਾ ਕਿ ਪੁਲੀਸ ਮੁਖੀ ਦੀ ਕਾਰਵਾਈ ਭਾਰਤੀ ਅਧਿਕਾਰੀਆਂ ਦੁਆਰਾ ਸ੍ਰੀਲੰਕਾ ਦੇ ਨਾਗਰਿਕਾਂ ਦੀ ਗ੍ਰਿਫਤਾਰੀ ਦੀ ਅਧਿਕਾਰਤ ਸੂਚਨਾ ਤੋਂ ਬਾਅਦ ਕੀਤੀ ਗਈ ਹੈ।
Advertisement
Advertisement