For the best experience, open
https://m.punjabitribuneonline.com
on your mobile browser.
Advertisement

ਪੀਰ ਯੋਗੀ ਸ਼ਾਹ ਦੀ ਯਾਦ ਵਿੱਚ ਖੇਡ ਮੇਲਾ ਕਰਵਾਇਆ

06:52 AM Jun 13, 2024 IST
ਪੀਰ ਯੋਗੀ ਸ਼ਾਹ ਦੀ ਯਾਦ ਵਿੱਚ ਖੇਡ ਮੇਲਾ ਕਰਵਾਇਆ
ਮਸੀਂਗਣ ਵਿੱਚ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਹਰਜਸ਼ਨ ਪਠਾਣਮਾਜਰਾ।-ਫੋਟੋ: ਨੌਗਾਵਾਂ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 12 ਜੂਨ
ਪੀਰ ਬਾਬਾ ਯੋਗੀ ਸ਼ਾਹ ਮਸੀਂਗਣ ਦੀ ਯਾਦ ਵਿੱਚ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਪੀਰ ਯੋਗੀ ਸ਼ਾਹ ਦੀ ਦਰਗਾਹ ’ਤੇ ਧਾਰਮਿਕ ਸਮਾਗਮ ਉਪਰੰਤ ਕਰਵਾਏ ਕਬੱਡੀ ਟੂਰਨਾਮੈਂਟ ਵਿੱਚ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਲੜਕਿਆਂ ਦੀ ਪਿੰਡ ਤੋਜੇਵਾਲ ਦੀ ਟੀਮ ਨੇ ਤਾਜਲਪੁਰ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦਾ ਇਨਾਮ ਜਿੱਤਿਆ ਅਤੇ 51 ਹਜ਼ਾਰ ਦਾ ਦੂਜਾ ਇਨਾਮ ਤਾਜਲਪੁਰ ਦੀ ਟੀਮ ਨੇ ਜਿੱਤਿਆ। ਸੈਮੀਫਾਈਨਲ ਮੁਕਾਬਲੇ ਵਿੱਚ ਤਾਜਲਪੁਰ ਦੀ ਟੀਮ ਨੇ ਦਾਤਾਲ ਦੀ ਟੀਮ ਨੂੰ ਹਰਾਇਆ ਅਤੇ ਧੂਰੀ ਦੀ ਟੀਮ ਨੇ ਤੋਜੇਵਾਲ ਦੀ ਟੀਮ ਨੂੰ ਹਰਾਇਆ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਦੂਰੋਂ ਆਉਣ ਵਾਲੀਆਂ ਟੀਮਾਂ ਵਿੱਚੋਂ ਹਾਰਨ ਵਾਲੀ ਟੀਮ ਨੂੰ 2000 ਰੁਪਏ ਖਰਚਾ ਵੀ ਕਮੇਟੀ ਵੱਲੋਂ ਦਿੱਤਾ ਗਿਆ। ਖੇਡ ਮੇਲੇ ਦੇ ਪ੍ਰਬੰਧਕਾਂ ਵੱਲੋਂ ਹਰਜਸ਼ਨ ਸਿੰਘ ਪਠਾਣਮਾਜਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੁਰਨਾਮ ਸਿੰਘ ਸਰਪੰਚ ਤੋਂ ਇਲਾਵਾ ਸਤਨਾਮ ਸਿੰਘ, ਹਰਬੀਰ ਸਿੰਘ ਥਿੰਦ ਪ੍ਰਧਾਨ ਬਲਾਕ ਭੁਨਰਹੇੜੀ, ਮਨਿੰਦਰ ਫਰਾਂਸਵਾਲਾ ਮੈਂਬਰ ਜ਼ਿਲ੍ਹਾ ਪਰਿਸ਼ਦ, ਧਰਮਿੰਦਰ ਸਿੰਘ ਮਸੀਂਗਣ, ਦਰਸ਼ਨ ਬਧਵਾਰ, ਗੁਰਮੀਤ ਸਿੰਘ ਵਿਰਕ, ਕਰਮਜੀਤ ਸਿੰਘ, ਜੀਤੂ ਥਿੰਦ, ਕਰਮਜੀਤ ਸਿੰਘ ਈਸਰਹੇੜੀ ਤੇ ਅੰਗਰੇਜ਼ ਸਿੰਘ ਗੇਜਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×