ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸਪਾਈਸ ਜੈੱਟ ਜਹਾਜ਼ ਕਰਾਚੀ ਉਤਾਰਿਆ

11:27 AM Dec 06, 2023 IST

ਕਰਾਚੀ, 6 ਦਸੰਬਰ
ਅਹਿਮਦਾਬਾਦ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਮੈਡੀਕਲ ਐਮਰਜੰਸੀ ਕਾਰਨ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰ ਗਈ। ਸਪਾਈਸਜੈੱਟ ਦੀ ਉਡਾਣ ਐੱਸਜੀ-15 ਨੇ ਮੰਗਲਵਾਰ ਰਾਤ ਕਰੀਬ 9.30 ਵਜੇ ਇੱਥੇ ਐਮਰਜੰਸੀ ਲੈਂਡਿੰਗ ਕੀਤੀ ਅਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਬੋਇੰਗ 737 ਜਹਾਜ਼ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸੀ, ਜਦੋਂ 27 ਸਾਲਾ ਯਾਤਰੀ ਧਾਰਵਾਲ ਧਰਮੇਸ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ। ਯਾਤਰੀ ਦੀ ਸ਼ੂਗਰ ਦਾ ਪੱਧਰ ਡਿੱਗ ਗਿਆ ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।

Advertisement

Advertisement