ਤੇਜ਼ ਰਫਤਾਰ ਥਾਰ ਨੇ ਕਾਰ ਨੂੰ ਟੱਕਰ ਮਾਰੀ; ਕਾਰ ਸਵਾਰ ਜ਼ਖ਼ਮੀ
05:37 PM Dec 10, 2023 IST
ਜੋਗਿੰਦਰ ਸਿੰਘ ਮਾਨ
Advertisement
ਮਾਨਸਾ, 10 ਦਸੰਬਰ
ਮਾਨਸਾ-ਸਿਰਸਾ ਰੋਡ ’ਤੇ ਪਿੰਡ ਦੂਲੋਵਾਲ ਨੇੜੇ ਵਿਆਹ ਵਾਲੀ ਕਾਰ ਅਤੇ ਇੱਕ ਥਾਰ ਵਿਚਕਾਰ ਟੱਕਰ ਹੋ ਗਈ ਜਿਸ ਕਾਰਨ ਕਾਰ ਵਿੱਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਦੂਲੋਵਾਲ ਵਿਖੇ ਵਿਆਹ ਵਾਲੀ ਕਾਰ ਅਤੇ ਥਾਰ ਵਿੱਚ ਟੱਕਰ ਹੋਣ ਕਾਰਨ ਦੋਨੋਂ ਗੱਡੀਆਂ ਨਕਾਰਾ ਹੋ ਗਈਆਂ ਹਨ, ਜਦੋਂ ਕਿ ਨਜ਼ਦੀਕ ਜਾ ਰਹੇ ਇੱਕ ਆਟੋ ਨੂੰ ਵੀ ਇਨ੍ਹਾਂ ਗੱਡੀਆਂ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਜਿਸ ਕਾਰਨ ਆਟੋ ਸਵਾਰ ਵੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ ਤੋਂ ਵਿਆਹ ਵਾਲਾ ਪਰਿਵਾਰ ਕਾਰ ਵਿਚ ਜਾ ਰਹੇ ਸਨ ਤੇ ਦੂਲੋਵਾਲ ਦੇ ਨਜ਼ਦੀਕ ਮਾਨਸਾ ਵਾਲੇ ਪਾਸਿਉਂ ਆ ਰਹੀ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ।
Advertisement
Advertisement