ਤੇਜ਼ ਰਫ਼ਤਾਰ ਸਕਾਰਪੀਓ ਨੇ ਪਤੀ-ਪਤਨੀ ਨੂੰ ਦਰੜਿਆ; ਦੋਵਾਂ ਦੀ ਮੌਕੇ ’ਤੇ ਮੌਤ
07:52 PM May 12, 2025 IST
ਕੇ ਪੀ ਸਿੰਘ
Advertisement
ਦੀਨਾਨਗਰ, 12 ਮਈ
ਇੱਥੋਂ ਦੇ ਬਾਈਪਾਸ ਸਥਿਤ ਰਾਵੀ ਹੋਟਲ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ’ਤੇ ਸਵਾਰ ਬਜ਼ੁਰਗ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਵਲ ਗਾਦੜੀਆਂ ਨਿਵਾਸੀ ਕਰਤਾਰ ਚੰਦ (65) ਆਪਣੀ ਪਤਨੀ ਸ਼ਾਂਤੀ ਦੇਵੀ (60) ਨਾਲ ਆਪਣੀ ਸ਼ਾਦੀਸ਼ੁਦਾ ਬੇਟੀ ਨੂੰ ਪਿੰਡ ਲੋਹਗੜ੍ਹ ਵਿੱਚ ਮਿਲ ਕੇ ਕਿਸੇ ਰਿਸ਼ਤੇਦਾਰ ਕੋਲ ਜਾ ਰਹੇ ਸਨ ਜਦੋਂ ਉਹ ਦੀਨਾਨਗਰ ਬਾਈਪਾਸ ਤੇ ਪਹੁੰਚੇ ਤਾਂ ਪਿੰਡ ਕੋਠੇ ਲੋਹਗੜ੍ਹ ਨੂੰ ਜਾਂਦੀ ਸੜਕ ਨੂੰ ਕਰਾਸ ਕਰਨ ਮੌਕੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਦੋਵਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਅਤੇ ਸਕਾਰਪੀਓ ਨੂੰ ਕਬਜ਼ੇ ਵਿੱਚ ਲਿਆ ਹੈ।
Advertisement
Advertisement