ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜ਼ ਰਫ਼ਤਾਰ ਕਾਰ ਫੁੱਟਪਾਥ ’ਤੇ ਸੁੱਤੇ ਪਏ ਲੋਕਾਂ ’ਤੇ ਚੜ੍ਹੀ, ਇੱਕ ਮੌਤ

10:15 AM Sep 20, 2024 IST
ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਹਾਦਸਾਗ੍ਰਸਤ ਹੋਈ ਕਾਰ । -ਫੋਟੋ: ਪੀਟੀਆਈ

ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 19 ਸਤੰਬਰ
ਰਾਜਧਾਨੀ ਵਿੱਚ ਦੋ ਵੱਖ-ਵੱਖ ਦੁਰਘਟਨਾਵਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਕਾਲਜ ਵਿਦਿਆਰਥੀਆਂ ਸਣੇ ਛੇ ਜਣੇ ਜ਼ਖ਼ਮੀ ਹੋ ਗਏ। ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ ਵਿੱਚ ਤੇਜ਼ ਰਫਤਾਰ ਕਾਰ ਨੇ ਫੁੱਟਪਾਥ ’ਤੇ ਸੁੱਤੇ ਪਏ ਦੋ ਲੋਕਾਂ ਨੂੰ ਕੁਚਲ ਦਿੱਤਾ। ਇਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ। ਪੁਲੀਸ ਮੁਤਾਬਕ ਘਟਨਾ ਵਿੱਚ ਜਾਨ ਗਵਾਉਣ ਵਾਲਾ ਵਿਅਕਤੀ ਮਜ਼ਦੂਰ ਸੀ ਅਤੇ ਫੁੱਟਪਾਥ ’ਤੇ ਸੌਂਦਾ ਸੀ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਪੁਲੀਸ ਨੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਦਿੱਲੀ ਦੇ ਰਾਜਘਾਟ ਨੇੜੇ ਤੇਜ਼ ਰਫ਼ਤਾਰ ਐਸਯੂਵੀ ਦੇ ਗਾਰਡਰ ਨਾਲ ਟਕਰਾਉਣ ਕਾਰਨ 5 ਕਾਲਜ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਵੀਰਵਾਰ ਤੜਕੇ ਉੱਤਰੀ ਦਿੱਲੀ ਦੇ ਰਾਜਘਾਟ ਨੇੜੇ ਸੜਕ ਵਿਚਕਾਰ ਲੱਗੇ ਗਾਰਡਰ ਨਾਲ ਹੁੰਡਈ ਟਕਰਾਈ ਤੇ ਅੰਦਰ ਸਵਾਰ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਉਹ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜੋ ਗੁਰੂਗ੍ਰਾਮ ਵਿੱਚ ਇੱਕ ਪੱਬ ਵਿੱਚ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆ ਰਹੇ ਸਨ। ਪੁਲੀਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਾਰੇ ਵਿਦਿਆਰਥੀ ਹਸਪਤਾਲ ਵਿੱਚ ਦਾਖ਼ਲ ਹਨ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ ਤੇ ਡਰਾਈਵਰ ਦਾ ਉਸ ’ਤੇ ਕੰਟਰੋਲ ਨਾ ਰਿਹਾ ਜਿਸ ਕਾਰਨ ਹਾਦਸਾ ਵਾਪਰ ਗਿਆ। ਇਹ ਦੁਰਘਟਨਾ ਸ਼ਾਂਤੀ ਵਨ ਅਤੇ ਗੀਤਾ ਕਲੋਨੀ ਵਿਚਕਾਰ ਸੜਕ ‘ਤੇ ਵਾਪਰੀ। ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਸ਼ਵਨੀ ਮਿਸ਼ਰਾ (19) ਨੇ ਆਪਣੇ ਜਨਮ ਦਿਨ ਦੇ ਜਸ਼ਨ ਲਈ ਕਾਰ ਕਿਰਾਏ ’ਤੇ ਲਈ ਸੀ। ਉਸ ਦੇ ਨਾਲ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਦੇ ਰਹਿਣ ਵਾਲੇ ਅਸ਼ਵਨੀ ਪਾਂਡੇ (19) ਅਤੇ ਕੇਸ਼ਵ (20) ਦੇ ਨਾਲ-ਨਾਲ ਸਾਕੇਤ ਦੇ ਰਹਿਣ ਵਾਲੇ ਕ੍ਰਿਸ਼ਨ (18) ਅਤੇ ਦੱਖਣੀ ਦਿੱਲੀ ਦੇ ਛੱਤਰਪੁਰ ਦੇ ਰਹਿਣ ਵਾਲੇ ਉਜਵਲ (19) ਸਨ। ਸਾਰੇ ਬੁੱਧਵਾਰ ਰਾਤ ਨੂੰ ਗੁਰੂਗ੍ਰਾਮ ਦੇ ਇੱਕ ਪੱਬ ‘ਜ਼ੀ ਟਾਊਨ’ ਗਏ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਗੀਤਾ ਕਲੋਨੀ ਫਲਾਈਓਵਰ ਨੂੰ ਪਾਰ ਕਰਦੇ ਸਮੇਂ ਮਿਸ਼ਰਾ ਦਾ ਆਪਣੇ ਮੋਬਾਈਲ ਫੋਨ ’ਤੇ ਗਾਣਾ ਬਦਲਦੇ ਹੋਏ ਧਿਆਨ ਭਟਕ ਗਿਆ ਅਤੇ ਗੱਡੀ ਦਾ ਕੰਟਰੋਲ ਗੁਆ ਬੈਠਾ। ਕਾਰ ਰੇਲਿੰਗ ਨਾਲ ਟਕਰਾ ਗਈ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Advertisement

Advertisement