ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ ਤੋਂ ਛੱਤੀਸਗੜ੍ਹ ਲਈ ਹਫ਼ਤੇ ’ਚ ਦੋ ਵਾਰ ਚੱਲੇਗੀ ਵਿਸ਼ੇਸ਼ ਰੇਲ ਗੱਡੀ

08:43 AM Jun 24, 2024 IST

ਪੱਤਰ ਪ੍ਰੇਰਕ
ਜਲੰਧਰ, 23 ਜੂਨ
ਭਾਰਤੀ ਰੇਲਵੇ ਨੇ ਅੰਮ੍ਰਿਤਸਰ ਤੋਂ ਬਿਲਾਸਪੁਰ ਵਾਇਆ ਦਿੱਲੀ ਅਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਲਈ ਹਫ਼ਤੇ ਵਿੱਚ ਦੋ ਵਾਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਗੱਡੀ ਦੋਵਾਂ ਸ਼ਹਿਰਾਂ ਵਿਚਕਾਰ 5 ਗੇੜੇ ਦੇਵੇਗੀ। ਰੇਲ ਗੱਡੀ ਨਾਲ 9 ਹਜ਼ਾਰ ਲੋਕਾਂ ਨੂੰ ਫਾਇਦਾ ਹੋਣ ਦਾ ਅੰਦਾਜ਼ਾ ਹੈ। ਇਸ ’ਚ ਰਿਜ਼ਰਵੇਸ਼ਨ ਦੇ ਨਾਲ-ਨਾਲ ਜਨਰਲ ਕੋਚ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਰਾਏਪੁਰ, ਦੁਰਗ, ਰਾਜਨੰਦਗਾਓਂ ਅਤੇ ਡੋਂਗਰਗੜ੍ਹ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਇਲਾਕਿਆਂ ਦੇ ਰੇਲਵੇ ਯਾਤਰੀਆਂ ਨੂੰ ਇਸ ਵਿਸ਼ੇਸ਼ ਰੇਲ ਗੱਡੀ ਦਾ ਲਾਭ ਮਿਲੇਗਾ। ਇਹ ਵਿਸ਼ੇਸ਼ ਰੇਲ ਗੱਡੀ ਅੰਮ੍ਰਿਤਸਰ ਤੋਂ 27 ਜੂਨ ਅਤੇ 1, 4, 8 ਤੇ 11 ਜੁਲਾਈ ਨੂੰ ਚੱਲੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਵੀਰਵਾਰ ਅਤੇ ਸੋਮਵਾਰ ਰਾਤ 8.10 ਵਜੇ ਰਵਾਨਾ ਹੋਵੇਗੀ ਤੇ ਸਵੇਰੇ 9.25 ਵਜੇ ਰਾਏਪੁਰ ਅਤੇ ਅਗਲੇ ਦਿਨ ਸਵੇਰੇ 11.45 ਵਜੇ ਬਿਲਾਸਪੁਰ ਪਹੁੰਚੇਗੀ।

Advertisement

Advertisement
Advertisement