For the best experience, open
https://m.punjabitribuneonline.com
on your mobile browser.
Advertisement

ਨਗਰ ਨਿਗਮ ਵੱਲੋਂ ਸ਼ਹਿਰੀਆਂ ਨੂੰ ਖਾਸ ਮੌਕਾ

09:14 AM Dec 09, 2023 IST
ਨਗਰ ਨਿਗਮ ਵੱਲੋਂ ਸ਼ਹਿਰੀਆਂ ਨੂੰ ਖਾਸ ਮੌਕਾ
ਲੁਧਿਆਣਾ ਨਗਰ ਨਿਗਮ ਦਫ਼ਤਰ ਦੀ ਬਾਹਰੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਦਸੰਬਰ
ਨਗਰ ਨਿਗਮ ਨੇ ਮਹਾਨਗਰ ਦੇ ਲੋਕਾਂ ਨੂੰ ਪਾਣੀ ਤੇ ਸੀਵਰੇਜ ਬਿੱਲ ਜਮ੍ਹਾਂ ਕਰਵਾਉਣ ਦਾ ਇੱਕ ਹੋਰ ਮੌਕਾ ਦਿੰਦਿਆਂ ਬਿੱਲਾਂ ਦੀ ਅਦਾਇਗੀ ਵਿੱਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਲੁਧਿਆਣਾ ਵਾਸੀ ਜੇਕਰ 31 ਦਸੰਬਰ ਤੱਕ ਪਾਣੀ ਤੇ ਸੀਵਰੇਜ ਦੇ ਬਿੱਲ ਦਾ ਭੁਗਤਾਨ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 10 ਫ਼ੀਸਦੀ ਤੱਕ ਛੋਟ ਦਿੱਤੀ ਜਾਵੇਗੀ। ਨਗਰ ਨਿਗਮ ਨੇ ਚਾਲੂ ਵਿੱਤੀ ਸਾਲ (2023-24) ਲਈ ਪਾਣੀ-ਸੀਵਰੇਜ ਬਿੱਲ ਭੁਗਤਾਨ ’ਤੇ 10 ਫ਼ੀਸਦੀ ਛੋਟ ਦੀ ਆਖ਼ਰੀ ਮਿਤੀ ਵੀ ਵਧਾ ਦਿੱਤੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ (2023-24) ਦੇ ਬਿੱਲ ਪਹਿਲਾਂ ਹੀ ਆਨਲਾਈਨ ਜਾਰੀ ਕੀਤੇ ਜਾ ਚੁੱਕੇ ਹਨ। ਲੰਬੀਆਂ ਲਾਈਨਾਂ ਤੋਂ ਬਚਣ ਲਈ ਲੁਧਿਆਣਾ ਵਾਸੀ ਐੱਮਸੀ ਦੀ ਵੈੱਬਸਾਈਟ ’ਤੇ ਜਾ ਕੇ ਬਿੱਲਾਂ ਦੀ ਆਨਲਾਈਨ ਅਦਾਇਗੀ ਕਰ ਸਕਦੇ ਹਨ। ਭੁਗਤਾਨ ਸਾਰੇ ਚਾਰ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਸੁਵਿਧਾ ਕੇਂਦਰਾਂ ’ਤੇ ਵੀ ਕੀਤਾ ਜਾ ਸਕਦਾ ਹੈ। ਪ੍ਰਾਪਰਟੀ ਦਾ ਯੂਆਈਡੀ ਨੰਬਰ ਜਾਂ ਅਖ਼ੀਰਲੇ ਪਾਣੀ ਤੇ ਸੀਵਰੇਜ ਦੇ ਬਿੱਲ ਤੋਂ ਖਾਤਾ ਨੰਬਰ ਆਦਿ ਭਰ ਕੇ ਆਨਲਾਈਨ ਬਿੱਲ ਭਰਿਆ ਜਾ ਸਕਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਆਮ ਤੌਰ ’ਤੇ 30 ਸਤੰਬਰ ਤੱਕ ਪਾਣੀ ਸੀਵਰੇਜ ਬਿੱਲਾਂ ਦੇ ਭੁਗਤਾਨ ’ਤੇ 10 ਫ਼ੀਸਦੀ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਨੂੰ ਵਧਾ ਕੇ 31 ਦਸੰਬਰ ਕਰ ਕੇ ਮਹਾਨਗਰ ਦੇ ਲੋਕਾਂ ਨੂੰ ਸੁਨਿਹਰਾ ਮੌਕਾ ਦਿੱਤਾ ਗਿਆ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੋਕਾਂ ਨੂੰ ਨਗਰ ਨਿਗਮ ਦੀ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਬਿੱਲਾਂ ਦਾ ਭੁਗਤਾਨ ਕਰਨਾ ਚਾਹੀਦਾ ਹੈ। ਜੇਕਰ ਲੋਕਾਂ ਨੂੰ ਬਿੱਲਾਂ ਦਾ ਭੁਗਤਾਨ ਕਰਨ ’ਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਐੱਮਸੀ ਦੇ ਜ਼ੋਨਲ ਦਫ਼ਤਰਾਂ ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

Advertisement

Advertisement
Author Image

Advertisement
Advertisement
×