ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਹਿਤ ਸ਼ਰਮਾ ਦੇ ਘਰ ਪੁੱਤਰ ਨੇ ਜਨਮ ਲਿਆ

07:19 AM Nov 17, 2024 IST

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਹੁਣ ਆਸਟਰੇਲੀਆ ਖ਼ਿਲਾਫ਼ 22 ਨਵੰਬਰ ਤੋਂ ਪਰਥ ’ਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ’ਚ ਰੋਹਿਤ ਦੇ ਖੇਡਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਰੋਹਿਤ ਦੀ ਪਤਨੀ ਰਿਤਿਕਾ ਨੇ ਬੀਤੀ ਰਾਤ ਸਥਾਨਕ ਹਸਪਤਾਲ ’ਚ ਲੜਕੇ ਨੂੰ ਜਨਮ ਦਿੱਤਾ। ਰੋਹਿਤ ਬੱਚੇ ਦੇ ਜਨਮ ਕਰਕੇ ਭਾਰਤੀ ਟੀਮ ਨਾਲ ਆਸਟਰੇਲੀਆ ਨਹੀਂ ਗਿਆ ਸੀ। ਜੋੜੇ ਦੇ ਪਹਿਲਾਂ ਲੜਕੀ ਹੈ, ਜਿਸ ਦਾ ਜਨਮ 2018 ਵਿੱਚ ਹੋਇਆ ਸੀ। ਪਹਿਲੇ ਟੈਸਟ ਦੇ ਸ਼ੁਰੂ ਹੋਣ ਵਿੱਚ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਰੋਹਿਤ ਮੈਚ ਖੇਡੇਗਾ ਜਾਂ ਨਹੀਂ। ਫਿਲਹਾਲ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਦੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਰੋਹਿਤ ਨੂੰ ਦੂਜੀ ਵਾਰ ਪਿਤਾ ਬਣਨ ’ਤੇ ਵਧਾਈ ਦਿੱਤੀ ਹੈ। ਟੀ-20 ਲੜੀ ’ਚ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਉਣ ਮਗਰੋਂ ਸੂਰਿਆਕੁਮਾਰ ਨੇ ਕਿਹਾ, ‘ਰੋਹਿਤ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ। ਸ਼ਾਨਦਾਰ ਦਿਨ ’ਤੇ ਇਹ ਚੰਗੀ ਖ਼ਬਰ ਮਿਲੀ ਹੈ।’ ਉਸ ਨੇ ਕਿਹਾ, ‘ਮੈਂ ਉਸ (ਰੋਹਿਤ) ਨੂੰ ਬਾਰਡਰ-ਗਾਵਸਕਰ ਟਰਾਫੀ ਲਈ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।’ -ਪੀਟੀਆਈ

Advertisement

Advertisement