ਮੰਦਰ ’ਚ ਤਾਇਨਾਤ ਸਿਪਾਹੀ ਦੀ ਗੋਲੀ ਲੱਗਣ ਕਾਰਨ ਮੌਤ
08:54 AM Jul 25, 2023 IST
ਪਟਿਆਲਾ: ਸਥਾਨਕ ਪ੍ਰਾਚੀਨ ਮੰਦਰ ਸ੍ਰੀ ਕਾਲੀ ਮਾਤਾ ਵਿੱਚ ਤਾਇਨਾਤ ਪਟਿਆਲਾ ਪੁਲੀਸ ਦੇ ਸਿਪਾਹੀ ਜੰਗਾ ਸਿੰਘ ਦੀ ਅੱਜ ਆਪਣੀ ਸਰਕਾਰੀ ਅਸਾਲਟ ਤੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਇਹ ਗੋਲੀ ਅਚਾਨਕ ਚੱਲੀ ਹੈ। ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਹਾਲ ਦੀ ਘੜੀ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2016 ’ਚ ਭਰਤੀ ਹੋਇਆ ਜੰਗਾ ਸਿੰਘ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਸਮੇਂ ਤੋਂ ਇੱਥੇ ਕਾਲੀ ਮਾਤਾ ਮੰਦਰ ਵਿੱਚ ਤਾਇਨਾਤ ਕੀਤੇ ਗਏ ਸੁਰੱਖਿਆ ਅਮਲੇ ’ਚ ਸ਼ਾਮਲ ਸੀ ਤੇ ਛੁੱਟੀ ਕੱਟ ਕੇ ਕੁਝ ਦਨਿ ਪਹਿਲਾਂ ਹੀ ਡਿਊਟੀ ’ਤੇ ਪਰਤਿਆ ਸੀ। -ਖੇਤਰੀ ਪ੍ਰਤੀਨਿਧ
Advertisement
Advertisement