ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੱਡ-ਡੇਅ ਮੀਲ ਦੇ ਰਾਸ਼ਨ ’ਚੋਂ ਸੱਪ ਨਿਕਲਿਆ

08:33 AM Aug 04, 2023 IST
ਸੱਪ ਦਿਖਾਉਂਦਾ ਹੋਇਆ ਮਾਹਿਰ ਜੱਸੀ ਡੰਡੋਤਾ। -ਫੋਟੋ: ਮਿੱਤਲ

ਪੱਤਰ ਪ੍ਰੇਰਕ
ਗੂਹਲਾ ਚੀਕਾ, 3 ਅਗਸਤ
ਇੱਥੇ ਗੂਹਲਾ ਉਪਮੰਡਲ ਦੇ ਪਿੰਡ ਸਦਰੇਹੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਿੱਡ-ਡੇਅ ਮਿਲ ਦੀ ਰਸੋਈ ਵਿੱਚੋਂ ਸੱਪ ਮਿਲਣ ’ਤੇ ਸਕੂਲ ਸਟਾਫ ਅਤੇ ਬੱਚਿਆਂ ’ਚ ਸਹਿਮ ਦਾ ਮਾਹੌਲ ਹੈ। ਪਰ ਮਿੱਡ-ਡੇਅ ਮੀਲ ਦੀ ਕੁੱਕ ਨੇ ਇਸ ਸੱਪ ਨੂੰ ਵੇਖ ਲਿਆ ਤੇ ਕਈ ਜਾਨਾਂ ਬਚ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਇਹ ਸੱਪ ਮਿੱਡ-ਡੇਅ ਮੀਲ ਵਾਲੇ ਕਮਰੇ ਵਿੱਚ ਪਏ ਰਾਸ਼ਨ ਵਾਲੇ ਡੱਬੇ ਵਿੱਚ ਲੁਕ ਕੇ ਬੈਠਾ ਹੋਇਆ ਸੀ। ਇਸ ਮਗਰੋਂ ਸੱਪ ਫੜ੍ਹਨ ਲਈ ਮਾਹਿਰ ਨੂੰ ਬੁਲਾਇਆ ਗਿਆ ਜਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਕਾਬੂ ਕੀਤਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੱਪ ਪਿਛਲੇ ਦਿਨੀਂ ਇੱਥੇ ਆਈ ਹੜ੍ਹਾਂ ਦੌਰਾਨ ਇੱਥੇ ਲੁਕ ਕੇ ਬੈਠ ਗਿਆ ਹੋਵੇਗਾ। ਹੜ੍ਹਾਂ ਦੌਰਾਨ ਸਕੂਲ ਵਿੱਚ ਚਾਰੇ ਪਾਸੇ ਪਾਣੀ ਭਰ ਗਿਆ ਸੀ ਅਤੇ ਕਈ ਜ਼ਹਿਰੀਲੇ ਸੱਪ ਅਤੇ ਹੋਰ ਜਾਨਵਰ ਵੀ ਪਾਣੀ ਵਿੱਚ ਤੈਰਦੇ ਹੋਏ ਵੇਖੇ ਗਏ ਸਨ। ਪਿੰਡ ਦੇ ਸਰਪੰਚ ਤਰਸੇਮ ਲੋਹਟ ਨੇ ਦੱਸਿਆ ਕਿ ਇੰਨੇ ਜ਼ਹਿਰੀਲੇ ਸੱਪ ਦਾ ਮਿੱਡ-ਡੇਅ ਮੀਲ ਦੇ ਰਾਸ਼ਨ ਵਿੱਚੋਂ ਮਿਲਣਾ ਵੱਡੀ ਗੱਲ ਹੈ। ਸਰਪੰਚ ਨੇ ਮੰਗ ਕੀਤੀ ਹੈ ਕਿ ਪਿੰਡ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਪਾਣੀ ਨਿਕਾਸੀ ਦੀ ਉਚਿਤ ਵਿਵਸਥਾ ਕਰਵਾਈ ਜਾਵੇ।
ਸਕੂਲ ਤੋਂ ਸੱਪ ਫੜ ਕੇ ਲੈ ਜਾਣ ਵਾਲੇ ਸਨੇਕਮੈਨ ਜੱਸੀ ਡੰਡੋਤਾ ਨੇ ਦੱਸਿਆ ਕਿ ਫੜਿਆ ਗਿਆ ਸੱਪ ਕੋਬਰਾ ਪ੍ਰਜਾਤੀ ਦਾ ਖਤਰਨਾਕ ਸੱਪ ਹੈ।

Advertisement

Advertisement