ਕਰੰਟ ਲੱਗਣ ਕਾਰਨ ਛੇ ਸਾਲਾ ਬੱਚੇ ਦੀ ਮੌਤ
07:53 AM Jul 29, 2024 IST
ਪੱਤਰ ਪ੍ਰੇਰਕ
ਮਾਨਸਾ, 28 ਜੁਲਾਈ
ਇੱਥੇ ਪਹਿਲੀ ਜਮਾਤ ਵਿੱਚ ਪੜ੍ਹਦੇ ਗੁਰਮਨ (6) ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਬੱਚਾ ਮਜ਼ਦੂਰ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਡੇਰਾ ਬਾਬਾ ਭਾਈ ਗੁਰਦਾਸ ਲਾਗੇ ਰਹਿੰਦੇ ਮਜ਼ਦੂਰ ਸ਼ੰਭੂ ਸਿੰਘ ਦਾ ਪੁੱਤਰ ਗੁਰਮਨ ਸਿੰਘ ਸੜਕ ’ਤੇ ਸ਼ਾਮ ਵੇਲੇ ਬੱਚਿਆਂ ਨਾਲ ਖੇਡ ਰਿਹਾ ਸੀ। ਖੇਡਦੇ-ਖੇਡਦੇ ਉਸ ਦਾ ਹੱਥ ਬਿਜਲੀ ਦੇ ਖੰਭੇ ’ਤੇ ਲੱਗੇ ਮੀਟਰ ਦੀਆਂ ਤਾਰਾਂ ਨਾਲ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ੰਭੂ ਸਿੰਘ ਤੇ ਕੌਂਸਲਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਮੀਟਰ ਖੰਭਿਆਂ ’ਤੇ ਲਟਕਦੇ ਤੇ ਖੁੱਲ੍ਹੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।
Advertisement
Advertisement