For the best experience, open
https://m.punjabitribuneonline.com
on your mobile browser.
Advertisement

ਸੂਰਤ ਵਿੱਚ ਛੇ ਮੰਜ਼ਿਲਾ ਇਮਾਰਤ ਡਿੱਗੀ, ਇਕ ਹਲਾਕ

07:51 AM Jul 07, 2024 IST
ਸੂਰਤ ਵਿੱਚ ਛੇ ਮੰਜ਼ਿਲਾ ਇਮਾਰਤ ਡਿੱਗੀ  ਇਕ ਹਲਾਕ
ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰਦੇ ਹੋਏ ਰਾਹਤ ਕਾਮੇ। -ਫੋਟੋ: ਪੀਟੀਆਈ
Advertisement

ਸੂਰਤ, 6 ਜੁਲਾਈ
ਸੂਰਤ ਸ਼ਹਿਰ ਵਿੱਚ ਅੱਜ ਦੁਪਹਿਰ ਸਮੇਂ ਪਾਲ ਇਲਾਕੇ ਵਿੱਚ ਇਕ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ ਦੱਬ ਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ-ਚਾਰ ਹੋਰਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਸੂਰਤ ਦੇ ਜ਼ਿਲ੍ਹਾ ਕੁਲੈਕਟਰ ਸੌਰਭ ਪਾਰਦੀ ਨੇ ਕਿਹਾ ਕਿ ਇਕ ਮਹਿਲਾ ਨੂੰ ਮਲਬੇ ਹੇਠਿਓਂ ਜਿਉਂਦੀ ਬਾਹਰ ਕੱਢ ਲਿਆ ਗਿਆ ਹੈ ਜਦਕਿ ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀ ਮਦਦ ਨਾਲ ਬਚਾਅ ਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਜ਼ਿਲ੍ਹਾ ਕੁਲੈਕਟਰ ਨੇ ਕਿਹਾ, ‘‘ਸ਼ਹਿਰ ਦੇ ਪਾਲ ਇਲਾਕੇ ਵਿੱਚ ਅੱਜ ਦੁਪਹਿਰ ਵੇਲੇ ਇਕ ਛੇ ਮੰਜ਼ਿਲਾ ਇਮਾਰਤ ਡਿੱਗ ਗਈ। ਸਾਨੂੰ ਸੁਣਨ ਵਿੱਚ ਆਇਆ ਹੈ ਕਿ ਇਮਾਰਤ ਵਿੱਚ ਚਾਰ ਤੋਂ ਪੰਜ ਫਲੈਟ ਸਨ। ਇਕ ਮਹਿਲਾ ਨੂੰ ਬਚਾਅ ਲਿਆ ਗਿਆ ਹੈ। ਚਾਰ ਤੋਂ ਪੰਜ ਲੋਕਾਂ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਡਰ ਹੈ। ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀ ਮਦਦ ਨਾਲ ਤਲਾਸ਼ੀ ਤੇ ਬਚਾਅ ਮੁਹਿੰਮ ਜਾਰੀ ਹੈ। ਸਾਨੂੰ ਆਸ ਹੈ ਕਿ ਕੁਝ ਹੀ ਘੰਟਿਆਂ ਵਿੱਚ ਇਹ ਕਾਰਵਾਈ ਖ਼ਤਮ ਹੋ ਜਾਵੇਗੀ।’’ ਉੱਧਰ, ਮੌਕੇ ’ਤੇ ਪਹੁੰਚੇ ਸੂਰਤ ਦੇ ਪੁਲੀਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਚਾਅ ਮੁਹਿੰਮ ਦੀ ਸ਼ੁਰੂਆਤ ਵਿੱਚ ਮਲਬੇ ਹੇਠ ਦੱਬੇ ਕੁਝ ਵਿਅਕਤੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਇਮਾਰਤ 2016-17 ਵਿੱਚ ਬਣੀ ਸੀ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਇਮਾਰਤ ਵਿੱਚ ਕਰੀਬ ਪੰਜ ਫਲੈਟ ਸਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਇੱਥੋਂ ਦੇ ਫੈਕਟਰੀ ਏਰੀਆ ਵਿੱਚ ਕੰਮ ਕਰਨ ਵਾਲਿਆਂ ਦੇ ਸਨ।
ਉਨ੍ਹਾਂ ਕਿਹਾ ਕਿ ਇਕ ਮਹਿਲਾ ਨੂੰ ਮਲਬੇ ਹੇਠਿਓਂ ਜਿਉਂਦੀ ਬਾਹਰ ਕੱਢ ਕੇ ਹਸਪਤਾਲ ਭੇਜਿਆ ਜਾ ਚੁੱਕਾ ਹੈ ਜਦਕਿ ਕਰੀਬ ਪੰਜ ਹੋਰ ਲੋਕਾਂ ਦੇ ਅਜੇ ਮਲਬੇ ਵਿੱਚ ਫਸੇ ਹੋਣ ਦਾ ਸ਼ੱਕ ਹੈ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement