ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਲੀ ਨਾ ਬਣਾਉਣ ਦੇ ਰੋਸ ਵਜੋਂ ਧਰਨਾ ਲਾਇਆ

08:01 AM Jul 12, 2023 IST
ਗਲੀ ਨਾ ਬਣਨ ਦੇ ਰੋਸ ਵਿੱਚ ਧਰਨਾ ਲਗਾ ਕੇ ਬੈਠੇ ਖੱਡੀਆਂ ਵਾਲੀ ਗਲੀ ਦੇ ਵਾਸੀ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਜੁਲਾਈ
ਮੁਕਤਸਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵੱਲੋਂ ਇਕ-ਦੂਜੇ ਦੀ ਕੀਤੀ ਜਾ ਰਹੀ ਖਿੱਚਾ ਧੂਹੀ ਕਾਰਨ ਵਿਕਾਸ ਕੰਮਾਂ ਦੇ ਨਾ ਮਤੇ ਪੈ ਰਹੇ ਹਨ ਤੇ ਨਾ ਹੀ ਟੈਂਡਰ ਲੱਗ ਰਹੇ। ਇਸ ਕਰਕੇ ਸ਼ਹਿਰ ਦੀ ਹਾਲਤ ਮਾੜੀ ਹੋ ਗਈ ਹੈ। ਦੁਖੀ ਹੋਏ ਲੋਕਾਂ ਨੇ ਕੌਂਸਲ ਖ਼ਿਲਾਫ਼ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਦੇ ਵਾਰਡ ਨੰਬਰ 24 ’ਚ ਪੈਂਦੀ ਖੱਡੀਆਂ ਵਾਲੀ ਗਲੀ ਨਾ ਬਣਾਉਣ ਦੇ ਰੋਸ ਵਜੋਂ ਅੱਜ ਮੁਹੱਲਾ ਵਾਸੀਆਂ ਨੇ ਅਬੋਹਰ ਰੋਡ ਘਾਹ ਮੰਡੀ ਚੌਕ ਨੇੜੇ ਪੱਕਾ ਧਰਨਾ ਲਾ ਦਿੱਤਾ। ਮੁਹੱਲਾ ਵਾਸੀਆਂ ਸੰਜੀਵ ਕੁਮਾਰ ਟਿੰਕੂ, ਵਨਿੋਦ ਸ਼ਰਮਾ, ਕ੍ਰਿਸ਼ਨ ਲਾਲ, ਅਮਿਤ ਕੁਮਾਰ, ਕਾਂਤਾ ਰਾਣੀ ਦਾ ਕਹਿਣਾ ਹੈ ਕਿ 11 ਮਹੀਨੇ ਪਹਿਲਾਂ ਸੀਵਰੇਜ ਪਾਉਣ ਕਰਕੇ ਗਲੀ ਪੱਟੀ ਗਈ ਸੀ ਪਰ ਹਾਲੇ ਤੱਕ ਗਲੀ ਨਹੀਂ ਬਣ ਸਕੀ। ਇਸ ਦੇ ਚਲਦਿਆਂ ਰੋਜ਼ਾਨਾ ਹਾਦਸੇ ਵਾਪਰਦੇ ਹਨ ਤੇ ਉਨ੍ਹਾਂ ਨੂੰ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਗਲੀ ਨਾ ਬਣਾਈ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ।
ਇਸ ਦੌਰਾਨ ਲੋਕਾਂ ਨੇ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਨਗਰ ਕੌਂਸਲ ਦੇ ਈਓ ਰਜਨੀਸ਼ ਕੁਮਾਰ ਗਿਰਧਰ ਨੇ ਦਸ ਦਨਿਾਂ ਦੇ ਅੰਦਰ ਗਲੀ ਬਣਾਉਣ ਦਾ ਵਿਸ਼ਵਾਸ ਦੁਆਇਆ। ਇਸ ਮਗਰੋਂ ਲੋਕਾਂ ਵੱਲੋਂ ਧਰਨਾ ਚੁੱਕ ਲਿਆ ਗਿਆ।

Advertisement

Advertisement
Tags :
ਧਰਨਾਬਣਾਉਣਲਾਇਆਵਜੋਂ
Advertisement