For the best experience, open
https://m.punjabitribuneonline.com
on your mobile browser.
Advertisement

ਕਤਲ ਦਾ ਕੇਸ ਦਰਜ ਕਰਵਾਉਣ ਲਈ ਦਿੱਤਾ ਧਰਨਾ

10:04 AM Sep 05, 2024 IST
ਕਤਲ ਦਾ ਕੇਸ ਦਰਜ ਕਰਵਾਉਣ ਲਈ ਦਿੱਤਾ ਧਰਨਾ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ
ਪਿੰਡ ਵੜਿੰਗ ਦੇ ਇੱਕ ਨੌਜਵਾਨ ਦੀ ਲਾਸ਼ ਪਿੰਡ ਸੋਥਾ ਨੇੜੇ ਲੰਘਦੀ ਰਾਜਸਥਾਨ ਨਹਿਰ ’ਚੋਂ ਮਿਲਣ ਮਗਰੋਂ ਪੁਲੀਸ ਨੇ ਮ੍ਰਿਤਕ ਦੀ ਪਤਨੀ, ਸਹੁਰਾ, ਸੱਸ ਤੇ ਹੋਰਨਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ ਪਰ ਪੀੜਤ ਪਰਿਵਾਰ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਪੀੜਤ ਪਰਿਵਾਰ ਨੇ ਆਪਣੀ ਮੰਗ ਮੰਨਵਾਉਣ ਲਈ ਮੁਕਤਸਰ-ਕੋਟਕਪੂਰਾ ਰੋਡ ’ਤੇ ਧਰਨਾ ਲਗਾ ਕੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਭਰਾ ਬਾਲਕ੍ਰਿਸ਼ਨ ਨੇ ਦੱਸਿਆ ਕਿ ਉਸ ਦੇ ਭਰਾ ਬੀਰਬਲ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਰਹਿੰਦਾ ਸੀ ਜਿਸ ਦੇ ਚਲਦਿਆਂ 31 ਅਗਸਤ ਨੂੰ ਉਸ ਦਾ ਸਹੁਰਾ ਉਸ ਦੀ ਪਤਨੀ ਨੂੰ ਆਪਣੇ ਪਿੰਡ ਦੂਹੇਵਾਲਾ ਲੈ ਗਿਆ ਸੀ। ਅਖੀਰ 2 ਸਤੰਬਰ ਨੂੰ ਉਸ ਦੀ ਲਾਸ਼ ਸੋਥਾ ਨਹਿਰ ’ਚੋਂ ਮਿਲੀ।

Advertisement

Advertisement
Advertisement
Author Image

Advertisement