ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਕਾਇਆ ਕਰਜ਼ ਦਾ ਮਸਲਾ ਹੱਲ ਨਾ ਹੋਣ ’ਤੇ ਧਰਨਾ

07:59 AM Sep 12, 2024 IST

ਗੁਰਪ੍ਰੀਤ ਸਿੰਘ
ਸਾਦਿਕ, 11 ਸਤੰਬਰ
ਕੌਮੀ ਕਿਸਾਨ ਯੂਨੀਅਨ ਵੱਲੋਂ ਵਿਕੀ ਹੋਈ ਸਕੂਲ ਵੈਨ ਦੇ ਕਰਜ਼ਾ ਬਕਾਏ ਨੂੰ ਲੈ ਕੇ ਥਾਣਾ ਸਾਦਿਕ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ। ਇਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਮਲਕੀਤ ਸਿੰਘ ਵਾਸੀ ਸਾਦਿਕ ਨੇ 2017 ਵਿੱਚ ਸਨਦੀਪ ਸਿੰਘ ਪਿੰਡ ਆਲੇਵਾਲਾ ਜ਼ਿਲ੍ਹਾ ਫਿਰੋਜਪੁਰ ਨੂੰ ਸਕੂਲ ਵੈਨ ਵੇਚੀ ਸੀ ਜਿਸ ’ਤੇ ਮਲਕੀਤ ਸਿੰਘ ਦੇ ਨਾਂ ਚਾਰ ਲੱਖ ਪੈਂਤੀ ਹਜ਼ਾਰ ਬੈਂਕ ਦਾ ਕਰਜ਼ਾ ਬਕਾਇਆ ਸੀ। ਉਸ ਦੀਆਂ ਕਿਸ਼ਤਾਂ ਖਰੀਦਦਾਰ ਨੇ ਭਰਨੀਆਂ ਸਨ ਪਰ ਖਰੀਦਦਾਰ ਵੱਲੋਂ 2019 ਤੋਂ ਬਾਅਦ ਕੋਈ ਵੀ ਕਿਸ਼ਤ ਨਹੀਂ ਭਰੀ ਗਈ ਜਿਸ ਦਾ ਬਕਾਇਆ ਇੱਕ ਲੱਖ ਰੁਪਏ ਬਾਕੀ ਹੈ ਜਿਸ ਕਾਰਨ ਬੈਂਕ ਵੱਲੋਂ ਮਲਕੀਤ ਸਿੰਘ ਨੂੰ ਕਰਜ਼ਾ ਬਕਾਇਆ ਭਰਨ ਵਾਸਤੇ ਜ਼ੋਰ ਪਾਇਆ ਜਾ ਰਿਹਾ ਹੈ ਜਦਕਿ ਵੈਨ ਖਰੀਦਦਾਰ ਸਨਦੀਪ ਸਿੰਘ ਕੋਲ ਹੈ। ਜਥੇਬੰਦੀ ਨੇ ਆਖਿਆ ਕਿ ਮਾਮਲਾ ਤਿੰਨ ਮਹੀਨਿਆਂ ਤੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਹੱਲ ਨਹੀਂ ਹੋ ਸਕਿਆ।

Advertisement

Advertisement