ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਕੂਨ ਦਾ ਸਹੀ ਮੁੱਲ ਨਾ ਮਿਲਣ ਤੋਂ ਨਾਰਾਜ਼ ਰੇਸ਼ਮ ਕੀਟ ਪਾਲਕਾਂ ਵੱਲੋਂ ਧਰਨਾ

06:58 AM Apr 18, 2024 IST
ਪਿੰਡ ਨਿਆੜੀ ਵਿੱਚ ਰੇਸ਼ਮ ਕੀਟ ਪਾਲਕ ਰੋਸ ਧਰਨਾ ਦਿੰਦੇ ਹੋਏ।-ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 17 ਅਪਰੈਲ
ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਮੱਘਰ ਦੀ ਅਗਵਾਈ ਹੇਠ ਪਿੰਡ ਨਿਆੜੀ ਵਿੱਚ ਰੇਸ਼ਮ ਕੀਟ ਪਾਲਕਾਂ ਵੱਲੋਂ ਉਨ੍ਹਾਂ ਦੇ ਤਿਆਰ ਕੀਤੇ ਗਏ ਕੋਕੂਨ ਦਾ ਸਹੀ ਮੁੱਲ ਨਾ ਮਿਲਣ ਕਾਰਨ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੁਨੀਲ ਕੁਮਾਰ, ਸਿਕੰਦਰ ਸਿੰਘ, ਜੋਗਿੰਦਰ ਪਾਲ, ਪ੍ਰੀਤਮ ਸਿੰਘ, ਕ੍ਰਿਸ਼ਨ ਸਿੰਘ, ਰਮੇਸ਼ ਚੰਦ, ਬਿਸ਼ਨ ਦਾਸ, ਕਰਤਾਰ ਸਿੰਘ, ਸਰਿਸ਼ਟਾ ਦੇਵੀ, ਸੁਨੀਤਾ ਦੇਵੀ, ਸਪਨਾ ਦੇਵੀ, ਸੁਮਨ ਦੇਵੀ ਅਤੇ ਵਿਪਨ ਕੁਮਾਰ ਹਾਜ਼ਰ ਸਨ।
ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਮੱਘਰ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਧਾਰਕਲਾਂ ਦੇ ਕੰਢੀ ਖੇਤਰ ਵਿੱਚ ਕੇਂਦਰ ਸਰਕਾਰ ਵੱਲੋਂ ਰੇਸ਼ਮ ਦੇ ਕੀੜੇ ਪਾਲਣ ਲਈ ਸੈਰੀਕਲਚਰ ਸਕੀਮ ਲਿਆਂਦੀ ਗਈ ਸੀ ਜਿਸ ਦਾ ਪੰਜਾਬ ਸਰਕਾਰ ਵੱਲੋਂ ਸੁਜਾਨਪੁਰ ਵਿੱਚ ਡਵੀਜ਼ਨ ਸੈਰੀਕਲਚਰ ਦਫਤਰ ਵੀ ਖੋਲ੍ਹਿਆ ਗਿਆ ਅਤੇ ਰੇਸ਼ਮ ਦੇ ਕੀੜੇ ਪਾਲਣ ਲਈ ਲੋਕਾਂ ਨੂੰ ਜਾਗਰੂਕ ਕਰ ਕੇ ਸੁਜਾਨਪੁਰ, ਮਾਨਸਿੰਘਪੁਰ, ਦੀਨਾਨਗਰ, ਸਾਰਟੀ, ਭਟਵਾਂ, ਲੰਜੇਰਾ, ਹਾੜਾ ਵਿਖੇ ਸੈਰੀਕਲਚਰ ਫਾਰਮ ਖੋਲ੍ਹੇ ਗਏ, ਜਿੱਥੇ ਲੋਕਾਂ ਨੂੰ ਰੇਸ਼ਮ ਦੇ ਕੀੜਿਆਂ ਦੇ ਆਂਡੇ ਦਿੱਤੇ ਜਾਂਦੇ ਹਨ।
ਕੀਟ ਪਾਲਕ ਕੀੜਿਆਂ ਤੋਂ ਕੋਕੂਨ ਤਿਆਰ ਕਰਦੇ ਹਨ ਤਾਂ ਕਿ ਰੇਸ਼ਮ ਦਾ ਉਤਪਾਦਨ ਹੋ ਸਕੇ। ਇਸ ਕੋਕੂਨ ਦਾ ਉਨ੍ਹਾਂ ਨੂੰ ਸਹੀ ਰੇਟ ਨਹੀਂ ਮਿਲਦਾ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ 1265 ਰੁਪਏ ਪ੍ਰਤੀ ਕਿਲੋ ਰੇਟ ਮਿਲਿਆ ਸੀ, ਪਰ ਇਸ ਸਾਲ 2024 ਵਿੱਚ ਬੀਤੇ ਕੱਲ੍ਹ ਵਿਭਾਗ ਨੇ ਵਪਾਰੀ ਨਾਲ ਮਿਲ ਕੇ ਮਹਿਜ 260 ਰੁਪਏ ਤੋਂ ਲੈ ਕੇ 325 ਰੁਪਏ ਪ੍ਰਤੀ ਕਿਲੋ ਰੇਟ ਤੈਅ ਕੀਤਾ ਹੈ ਜਦਕਿ ਇਸ ਸਾਲ ਤਾਂ ਮਹਿੰਗਾਈ ਹੋਰ ਵਧੀ ਹੈ ਤੇ ਇਹ ਰੇਟ 1265 ਰੁਪਏ ਤੋਂ ਵੱਧ ਹੋਣਾ ਚਾਹੀਦਾ ਸੀ। ਇਸ ਤਰ੍ਹਾਂ ਕੀਟ ਪਾਲਕਾਂ ਨਾਲ ਸ਼ਰ੍ਹੇਆਮ ਧੱਕਾ ਹੋ ਰਿਹਾ ਹੈ।
ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕੀਟ ਪਾਲਕਾਂ ਨੂੰ ਸਹੀ ਮੁੱਲ ਦਿਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਹੀ ਮੁੱਲ ਨਾ ਦਿਵਾਇਆ ਗਿਆ ਤਾਂ ਸਮੂਹ ਕੀਟ ਪਾਲਕ ਕੰਢੀ ਵਿਕਾਸ ਮੋਰਚਾ ਦੇ ਬੈਨਰ ਹੇਠ ਅਗਲੇ ਸੀਜ਼ਨ ਦਾ ਬਾਈਕਾਟ ਕਰਨਗੇ।

Advertisement

Advertisement
Advertisement