For the best experience, open
https://m.punjabitribuneonline.com
on your mobile browser.
Advertisement

ਵਪਾਰੀਆਂ-ਕਾਰੋਬਾਰੀਆਂ ਲਈ ਬਣਾਈ ਸਿੰਗਲ ਵਿੰਡੋ ‘ਚਿੱਟਾ ਹਾਥੀ’ ਬਣੀ

08:47 AM Jul 19, 2024 IST
ਵਪਾਰੀਆਂ ਕਾਰੋਬਾਰੀਆਂ ਲਈ ਬਣਾਈ ਸਿੰਗਲ ਵਿੰਡੋ ‘ਚਿੱਟਾ ਹਾਥੀ’ ਬਣੀ
Advertisement

ਪੀਪੀ ਵਰਮਾ
ਪੰਚਕੂਲਾ, 18 ਜੁਲਾਈ
ਪੰਚਕੂਲਾ ਵਿੱਚ ਗੁਜਰਾਤ ਮਾਡਲ ਦੀ ਤਰਜ਼ ’ਤੇ ਸਨਅਤ ਖੇਤਰ ਦੇ ਵਪਾਰੀਆਂ-ਕਾਰੋਬਾਰੀਆਂ ਦੇ ਕੰਮਾਂ ਲਈ ਬਣਾਈ ਸਿੰਗਲ ਵਿੰਡੋ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ। ਇਹ ਵਿੰਡੋ ਸਰਕਾਰ ਨੇ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਜਿਸ ਦਾ ਹੁਣ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇੰਡਸਟਰੀ ਐਸੋਸੀਏਸ਼ਨ ਪੰਚਕੂਲਾ ਦੇ ਪ੍ਰਧਾਨ ਰਮੇਸ਼ ਅਗਰਵਾਲ ਨੇ ਦੱਸਿਆ ਕਿ ਸਿੰਗਲ ਵਿੰਡੋ ’ਤੇ ਜਦੋਂ ਕੋਈ ਆਨਲਾਈਨ ਰਜਿਸਟਰ ਕਰਦਾ ਹੈ ਤਾਂ ਉਸਦਾ ਕੰਮ ਪੰਦਰਾਂ ਦਿਨ ਤੱਕ ਦੇਖਿਆ ਨਹੀਂ ਜਾਂਦਾ ਅਤੇ ਉਸ ਤੋਂ ਬਾਅਦ ਬੇਨਤੀ ਨੂੰ ਪ੍ਰੋਸੈਸਿੰਗ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਵਿਅਕਤੀ ਦੁਬਾਰਾ ਆਪਣਾ ਫਾਰਮ ਫੀਸ ਸਣੇ ਭਰੇ। ਰਮੇਸ਼ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਸਟੇਟ ਇੰਡਸਟਰੀ ਕਾਰਪੋਰੇਸ਼ਨ ਦੇ ਦਾਅਵੇ ਤਾਂ ਬਹੁਤ ਵੱਡੇ-ਵੱਡੇ ਹਨ ਪਰ ਅਮਲੀ ਤੌਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਆਨਲਾਈਨ ਦੀ ਥਾਂ ਆਫਲਾਈਨ ਕੰਮ ਕਰਨ ਵੱਲ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਚਕੂਲਾ ਦੇ ਸਨਅਤ ਖੇਤਰ ਨੂੰ ਮਲਟੀਪਰਪਜ ਬਣਾਇਆ ਜਾਵੇ, ਸਿੰਗਲ ਵਿੰਡੋ ਸਿਸਟਮ ਵਿੱਚ ਸੁਧਾਰ ਕੀਤਾ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×