ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾੜੇ ਨੂੰ ਸ਼ਗਨ ਵਜੋਂ ਦਿੱਤੇ ਲੱਖਾਂ ਰੁਪਏ ਮੋੜ ਕੇ ਕੀਤਾ ਸਾਦਾ ਵਿਆਹ

06:41 PM Jun 23, 2023 IST

ਪੱਤਰ ਪ੍ਰੇਰਕ

Advertisement

ਲਾਲੜੂ, 11 ਜੂਨ

ਇੱਥੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਬਰਾਤ ਲੈ ਕੇ ਆਏ ਇਕ ਨੌਜਵਾਨ ਨੇ ਸਾਦਾ ਵਿਆਹ ਕਰ ਕੇ ਮਿਸਾਲ ਪੇਸ਼ ਕੀਤੀ ਹੈ। ਉਸ ਨੇ ਲੜਕੀ ਵਾਲਿਆਂ ਵੱਲੋਂ ਸ਼ਗਨ ਵਜੋਂ ਦਿੱਤੇ ਲੱਖਾਂ ਰੁਪਏ ਪੰਚਾਇਤ ਵਿੱਚ ਵਾਪਸ ਕਰ ਦਿੱਤੇ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਪਿੰਡ ਰਾਜੌਂਦ, ਜ਼ਿਲ੍ਹਾ ਕੈਥਲ (ਹਰਿਆਣਾ) ਤੋਂ ਇਕ ਰਾਜਪੂਤ ਭਾਈਚਾਰੇ ਦੇ ਪਰਿਵਾਰ ਦੇ ਮੁੰਡੇ ਮਨਜੀਤ ਸਿੰਘ ਰਾਣਾ ਪੁੱਤਰ ਰਮੇਸ਼ ਕੁਮਾਰ ਰਾਣਾ ਦਾ ਵਿਆਹ ਲਾਲੜੂ ਦੇ ਰਹਿਣ ਵਾਲੇ ਤਰਸੇਮ ਰਾਣਾ ਫੌਜੀ ਦੀ ਧੀ ਨੇਹਾ ਰਾਣੀ ਨਾਲ ਤੈਅ ਹੋਇਆ। ਉਹ ਬਾਰਾਤ ਲੈ ਕੇ ਲਾਲੜੂ ਪੁੱਜੇ। ਇਸ ਦੌਰਾਨ ਲੜਕੀ ਵਾਲਿਆਂ ਨੇ ਆਪਣੀ ਖੁਸ਼ੀ ਨਾਲ ਲੱਖ ਰੁਪਏ ਨਕਦ ਸ਼ਗਨ ਦੇਣਾ ਚਾਹਿਆ ਤਾਂ ਲੜਕਾ ਪਰਿਵਾਰ ਨੇ ਉਨ੍ਹਾਂ ਦਾ ਮਾਣ ਰੱਖਦੇ ਹੋਏ ਇਨ੍ਹਾਂ ਪੈਸਿਆਂ ‘ਚੋਂ ਇਕ ਰੁਪਇਆ ਰੱਖ ਕੇ ਬਾਕੀ ਸ਼ਗਨ ਮੋੜ ਦਿੱਤਾ ਅਤੇ ਕਿਹਾ ਕਿ ਉਹ ਦਾਜ ਲੈਣ ਦੇ ਖ਼ਿਲਾਫ਼ ਹਨ। ਇਸ ਮੌਕੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਸਾਬਕਾ ਪ੍ਰਧਾਨ ਬੁਲੂ ਸਿੰਘ ਰਾਣਾ, ਕੌਂਸਲਰ ਸੁਸ਼ੀਲ ਮਗਰਾ, ਸਾਬਕਾ ਕੌਂਸਲਰ ਰੂਪ ਸਿੰਘ ਰਾਣਾ ਅਤੇ ਸਿਉ ਪਾਲ, ਉੱਤਮ ਸਿੰਘ ਰਾਣਾ, ਪ੍ਰੇਮ ਸਿੰਘ ਰਾਣਾ, ਸੁਭਾਸ਼ ਰਾਣਾ, ਸੰਦੀਪ ਰਾਣਾ, ਜੀਵਨ ਰਾਣਾ ਤੇ ਰਾਜੇਸ਼ ਕੁਮਾਰ ਵੀ ਮੌਜੂਦ ਸਨ। ਦਾਜ ਤੋਂ ਬਿਨਾਂ ਹੋਏ ਵਿਆਹ ਨੂੰ ਲੈ ਕੇ ਇਲਾਕੇ ਵਿੱਚ ਲਾੜੇ ਦੇ ਪਰਿਵਾਰ ਦੀ ਖੂਬ ਸ਼ਲਾਘਾ ਹੋ ਰਹੀ ਹੈ।

Advertisement

Advertisement