For the best experience, open
https://m.punjabitribuneonline.com
on your mobile browser.
Advertisement

ਸਿੱਖ ਪਰਿਵਾਰ ਲਾਹੌਰ ਦੇ ਬਾਹਰਵਾਰ ਚਲਾ ਰਿਹਾ ਹੈ ‘‘ਇਫ਼ਤਾਰ ਲੰਗਰ’’

10:41 PM Apr 09, 2024 IST
ਸਿੱਖ ਪਰਿਵਾਰ ਲਾਹੌਰ ਦੇ ਬਾਹਰਵਾਰ ਚਲਾ ਰਿਹਾ ਹੈ ‘‘ਇਫ਼ਤਾਰ ਲੰਗਰ’’
ਲਾਹੌਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਲੰਗਰ ਵੰਡਦਾ ਹੋਇਆ ਜਤਿੰਦਰ ਸਿੰਘ। -ਪੀਟੀਆਈ
Advertisement

ਲਾਹੌਰ, 9 ਅਪਰੈਲ

Advertisement

ਲਾਹੌਰ ’ਚ ਸਰਦਾਰ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਅਨੋਖੀ ਰਵਾਇਤ ਜੋ ਉਨ੍ਹਾਂ ਦੇ ਵਿਸ਼ਵਾਸ ਅਤੇ ਸਿਧਾਤਾਂ ਤੋਂ ਪ੍ਰੇਰਿਤ ਹੈ, ਦੀ ਪਾਲਣਾ ਕਰਦਿਆਂ ‘‘ਇਫ਼ਤਾਰ ਲੰਗਰ’’ ਚਲਾਉਂਦਾ ਆ ਰਿਹਾ ਹੈ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਨੂੰ ਖਾਣਾ ਮੁਹੱਈਆ ਕਰਵਾਉਂਦਾ ਹੈ। ਜਤਿੰਦਰ ਸਿੰਘ ਦੇ ਪਰਿਵਾਰ ਨੇ ਇਸ ਵਾਰ ਵੀ ਰਮਜ਼ਾਨ ’ਤੇ ਬੁਰਕੀ ਇਲਾਕੇ ਵਿੱਚ ‘‘ਇਫਤਾਰ ਲੰਗਰ’’ ਲਾਇਆ ਹੈ। ਬੁਰਕੀ ਇਲਾਕਾ ਲਾਹੌਰ ਸ਼ਹਿਰ ਤੋਂ ਲਗਪਗ ਅੱਧੇ ਘੰਟੇ ਦੀ ਦੂਰੀ ’ਤੇ ਸਥਿਤ ਹੈ। ਜਤਿੰਦਰ ਸਿੰਘ (38) ਜੋ ਫਾਰਮਾਸਿਸਟ ਹੈ, ਦਾ ਪਰਿਵਾਰ ਪਿਸ਼ਾਵਰ ’ਚ ਵਧਦੀਆਂ ਦਹਿਸ਼ਤੀ ਘਟਨਾਵਾਂ ਕਾਰਨ ਸਿੱਖ ਪਰਿਵਾਰਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਲਾਹੌਰ ਆਇਆ ਹੈ। ਪਿਛਲੇ ਸਾਲ ਲਾਹੌਰ ਆਉਣ ਤੋਂ ਪਹਿਲਾਂ ਜਤਿੰਦਰ ਸਿੰਘ ਦੀ ਪਿਸ਼ਾਵਰ ’ਚ ਦਵਾਈਆਂ ਦੀ ਦੁਕਾਨ ਸੀ ਤੇ ਉਹ ਇੱਕ ਹਕੀਮ ਵਜੋਂ ਵੀ ਪ੍ਰੈਕਟਿਸ ਕਰਦਾ ਸੀ। ਉਸ ਨੇ ਇੱਥੇ ਵੀ ਆਪਣਾ ਕਲੀਨਿਕ ਖੋਲ੍ਹਿਆ ਤੇ ਪ੍ਰੈਕਟਿਸ ਸ਼ੁਰੂ ਕੀਤੀ। -ਪੀਟੀਆਈ

Advertisement
Author Image

Advertisement
Advertisement
×