For the best experience, open
https://m.punjabitribuneonline.com
on your mobile browser.
Advertisement

ਸਿੱਖ ਪਰਿਵਾਰ ਲਾਹੌਰ ਦੇ ਬਾਹਰਵਾਰ ਚਲਾ ਰਿਹਾ ਹੈ ਇਫ਼ਤਾਰ ਲੰਗਰ

07:01 AM Apr 10, 2024 IST
ਸਿੱਖ ਪਰਿਵਾਰ ਲਾਹੌਰ ਦੇ ਬਾਹਰਵਾਰ ਚਲਾ ਰਿਹਾ ਹੈ ਇਫ਼ਤਾਰ ਲੰਗਰ
ਜਤਿੰਦਰ ਸਿੰਘ ਲਾਹੌਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੰਡਦਾ ਹੋਇਆ। -ਫੋਟੋ: ਪੀਟੀਆਈ
Advertisement

ਲਾਹੌਰ, 9 ਅਪਰੈਲ
ਲਾਹੌਰ ’ਚ ਸਰਦਾਰ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਅਨੋਖੀ ਰਵਾਇਤ ਜੋ ਉਨ੍ਹਾਂ ਦੇ ਵਿਸ਼ਵਾਸ ਅਤੇ ਸਿਧਾਂਤਾਂ ਤੋਂ ਪ੍ਰੇਰਿਤ ਹੈ, ਦੀ ਪਾਲਣਾ ਕਰਦਿਆਂ ‘‘ਇਫ਼ਤਾਰ ਲੰਗਰ’’ ਚਲਾਉਂਦਾ ਆ ਰਿਹਾ ਹੈ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਨੂੰ ਖਾਣਾ ਮੁਹੱਈਆ ਕਰਵਾਉਂਦਾ ਹੈ। ‘‘ਲੰਗਰ’’ ਉਸ ਖਾਣੇ ਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਵੀ ਗੁਰਦੁਆਰੇ ’ਚ ਮੱਥਾ ਟੇਕਣ ਜਾਂਦੇ ਸ਼ਰਧਾਲੂਆਂ ਨੂੰ ਛਕਾਇਆ ਜਾਂਦਾ ਹੈ। ਲੰਗਰ ਪ੍ਰਥਾ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ।
ਜਤਿੰਦਰ ਸਿੰਘ ਦੇ ਪਰਿਵਾਰ ਨੇ ਇਸ ਵਾਰ ਵੀ ਰਮਜ਼ਾਨ ’ਤੇ ਬੁਰਕੀ ਇਲਾਕੇ ਵਿੱਚ ‘‘ਇਫਤਾਰ ਲੰਗਰ’’ ਲਾਇਆ ਹੈ। ਬੁਰਕੀ ਇਲਾਕਾ ਲਾਹੌਰ ਸ਼ਹਿਰ ਤੋਂ ਲਗਪਗ ਅੱਧੇ ਘੰਟੇ ਦੀ ਦੂਰੀ ’ਤੇ ਸਥਿਤ ਹੈ। ਜਤਿੰਦਰ ਸਿੰਘ (38) ਜੋ ਫਾਰਮਾਸਿਸਟ ਹੈ, ਦਾ ਪਰਿਵਾਰ ਪਿਸ਼ਾਵਰ ’ਚ ਵਧਦੀਆਂ ਦਹਿਸ਼ਤੀ ਘਟਨਾਵਾਂ ਕਾਰਨ ਸਿੱਖ ਪਰਿਵਾਰਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਲਾਹੌਰ ਆਇਆ ਹੈ। ਪਿਛਲੇ ਸਾਲ ਲਾਹੌਰ ਆਉਣ ਤੋਂ ਪਹਿਲਾਂ ਜਤਿੰਦਰ ਸਿੰਘ ਦੀ ਪਿਸ਼ਾਵਰ ’ਚ ਦਵਾਈਆਂ ਦੀ ਦੁਕਾਨ ਸੀ ਤੇ ਉਹ ਇੱਕ ਹਕੀਮ ਵਜੋਂ ਵੀ ਪ੍ਰੈਕਟਿਸ ਕਰਦਾ ਸੀ। ਉਸ ਨੇ ਇੱਥੇ ਵੀ ਆਪਣਾ ਕਲੀਨਿਕ ਖੋਲ੍ਹਿਆ ਤੇ ਪ੍ਰੈਕਟਿਸ ਸ਼ੁਰੂ ਕੀਤੀ। ਸਾਲ 2000 ਤੋਂ ਲੈ ਕੇ ਉਨ੍ਹਾਂ ਦਾ ਪਰਿਵਾਰ ਲੋਕ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ। ਜਤਿੰਦਰ ਨੇ ਕਿਹਾ, ‘‘ਮੈਂ ਸੁਰੱਖਿਆ ਕਾਰਨਾਂ ਕਰਕੇ ਆਪਣਾ ਜੱਦੀ ਸੂਬਾ (ਖੈਬਰ ਪਖਤੂਨਖਵਾ) ਛੱਡ ਦਿੱਤਾ। ਹਾਲਾਂਕਿ ਲਾਹੌਰ ’ਚ ਆ ਕੇ ਵੀ ਮੈਂ ਵਿਧਵਾਵਾਂ ਤੇ ਅਨਾਥਾਂ ਸਣੇ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰਥਾ ਨਹੀਂ ਛੱਡੀ।’’ ਉਨ੍ਹਾਂ ਕਿਹਾ, ‘‘ਇਸ (ਇਫ਼ਤਾਰ ਲੰਗਰ) ਤੋਂ ਇਲਾਵਾ ਅਸੀਂ ਹਰ ਮਹੀਨੇ ਲੋੜਵੰਦਾਂ ਦੀ ਪੈਸਿਆਂ, ਵ੍ਹੀਲਚੇਅਰਾਂ, ਸਿਲਾਈ ਮਸ਼ੀਨਾਂ ਅਤੇ ਮੁਫ਼ਤ ਰਾਸ਼ਨ ਵੰਡ ਕੇ ਵੀ ਮਦਦ ਕਰਦੇ ਹਾਂ।’’ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਮਨੁੱਖਤਾ ਦੇ ਭਲੇ ਲਈ ਦਾਨ-ਪੁੰਨ ਕਰ ਰਹੇ ਹਨ। ਉਹ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ ਹਨ ਅਤੇ ਈਦ ਮੌਕੇ ਸਥਾਨਕ ਬੱਚਿਆਂ ਨੂੰ ਈਦੀ (ਈਦ ਮੌਕੇ ਪੈਸੇ) ਵੀ ਵੰਡਦੇ ਹਨ। ਜਤਿੰਦਰ ਸਿੰਘ ਨੇ ਆਖਿਆ, ‘‘ਸਿੱਖਾਂ ਨੂੰ ਮੁਸਲਮਾਨਾਂ ਦੀ ਮਦਦ ਕਰਦਿਆਂ ਦੇਖ ਕੇ ਕਦੇ-ਕਦੇ ਕੁਝ ਲੋਕ ਹੈਰਾਨ ਵੀ ਹੁੰਦੇ ਹਨ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×