ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਈਵੇਟ ਸਕਿਓਰਿਟੀ ਗਾਰਡ ਤੋਂ ਅਚਾਨਕ ਚੱਲੀ ਗੋਲੀ

06:55 AM Oct 10, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਕਤੂਬਰ
ਕੋਰਟ ਕੰਪਲੈਕਸ ਵਿੱਚ ਬੀਤੇ ਦਿਨੀਂ ਦੁਪਹਿਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰਾਈਵੇਟ ਸਕਿਓਰਿਟੀ ਗਾਰਡ ਦੀ ਆਪਣੇ ਹੀ ਲਾਇਸੈਂਸੀ ਹਥਿਆਰ ਤੋਂ ਗੋਲੀ ਚੱਲ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਡਰ ਗਏ ਅਤੇ ਭੱਜਣ ਲੱਗੇ। ਮਾਮਲਾ ਪੁਲੀਸ ਕੋਲ ਪੁੱਜਾ ਤਾਂ ਕੋਰਟ ਕੰਪਲੈਕਸ ਅਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਮਗਰੋਂ ਕਥਿਤ ਦੋਸ਼ੀ ਦੀ ਪਛਾਣ ਮੋਨੂੰ ਸੂਦ ਵਾਸੀ ਧਾਂਦਰਾ ਰੋਡ ਵਜੋਂ ਹੋਈ ਹੈ।
ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਐੱਸਐੱਚਓ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਮੋਨੂੰ ਸੂਦ ਤੋਂ ਗੋਲੀ ਚੱਲੀ ਸੀ ਅਤੇ ਉਹ ਉੱਥੋਂ ਭੱਜਿਆ ਨਹੀਂ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੂੰ ਪੁੱਛਗਿੱਛ ਦੌਰਾਨ ਮੋਨੂੰ ਸੂਦ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ ਅਤੇ ਉਸ ਦੇ ਕੋਲ 32 ਬੋਰ ਦੀ ਲਾਇਸੈਂਸੀ ਰਿਵਾਲਵਰ ਹੈ। ਉਹ ਬੁੱਧਵਾਰ ਨੂੰ ਲੁਧਿਆਣਾ ਕੋਰਟ ਕੰਪਲੈਕਸ ’ਚ ਆਪਣੇ ਖਿਲਾਫ ਦਰਜ ਹੋਏ ਕੁੱਟਮਾਰ ਦੇ ਮਾਮਲੇ ਦੀ ਸੁਣਵਾਈ ’ਚ ਸ਼ਾਮਲ ਹੋਣ ਲਈ ਅਦਾਲਤ ਆਇਆ ਸੀ। ਮੁੱਖ ਕੈਂਪਸ ਵਿੱਚ ਦਾਖਲ ਹੋਣ ਸਮੇਂ ਉਸ ਨੇ ਆਪਣੇ ਹਥਿਆਰ ਅਤੇ ਗੋਲੀਆਂ ਪੁਲੀਸ ਚੌਕੀ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਸਨ। ਪੇਸ਼ੀ ਭੁਗਤਣ ਤੋਂ ਬਾਅਦ, ਉਹ ਵਾਪਸ ਪਰਤਿਆ ਅਤੇ ਆਪਣਾ ਹਥਿਆਰ ਵਾਪਸ ਲੈ ਲਿਆ। ਉਹ ਰਿਵਾਲਵਰ ਵੱਲ ਦੇਖ ਕੇ ਅੰਦਰੋਂ ਜਾਂਚ ਕਰਨ ਲੱਗਾ ਕਿ ਗੋਲੀਆਂ ਪੂਰੀਆਂ ਹਨ ਜਾਂ ਨਹੀਂ ਅਤੇ ਅਚਾਨਕ ਗੋਲੀ ਚੱਲ ਗਈ। ਗੋਲੀ ਫਰਸ਼ ’ਤੇ ਲੱਗੀ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ। ਪੁਲੀਸ ਨੇ ਉਸ ਖਿਲਾਫ਼ ਬੀਐੱਨਐੱਸ ਦੀ ਧਾਰਾ 125 ਤਹਿਤ ਕੇਸ ਦਰਜ ਕੀਤਾ ਹੈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਦਸੰਬਰ 2021 ’ਚ ਲੁਧਿਆਣਾ ਕੋਰਟ ਕੰਪਲੈਕਸ ’ਚ ਬੰਬ ਧਮਾਕਾ ਹੋਇਆ ਸੀ, ਜਿਸ ’ਚ ਬੰਬ ਰੱਖਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਪੁਲੀਸ ਨੇ ਕੋਰਟ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਸੀ। ਕੋਰਟ ਕੰਪਲੈਕਸ ਦੀ ਮੁੱਖ ਇਮਾਰਤ ਦੇ ਅੰਦਰ ਜਾਣ ਵਾਲੇ ਦਰਵਾਜੇ ’ਤੇ ਮੈਟਲ ਡਿਟੈਕਟਰ ਲਾਏ ਗਏ ਹਨ। ਜੋ ਵਿਅਕਤੀ ਅਦਾਲਤ ਵਿੱਚ ਹਥਿਆਰ ਲੈ ਕੇ ਆਉਂਦਾ ਹੈ, ਉਸ ਨੂੰ ਪੁਲੀਸ ਕੋਲ ਜਮ੍ਹਾਂ ਕਰਵਾਉਣਾ ਪੈਂਦਾ ਹੈ।

Advertisement

Advertisement