ਦੁਕਾਨਦਾਰ ਵੱਲੋਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ
08:51 AM Sep 04, 2024 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਸਤੰਬਰ
ਬੱਧਨੀ ਕਲਾਂ ਵਿੱਚ ਇੱਕ ਦੁਕਾਨਦਾਰ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਦੀ ਪਛਾਣ ਲਖਵੀਰ ਸਿੰਘ ਪਿੰਡ ਮਹਿਰੋਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਤਲਾਕਸ਼ੁਦਾ ਪਤਨੀ ਅਤੇ ਵਿਧਵਾ ਨੂੰਹ ਖ਼ਿਲਾਫ਼ ਖੁਦਕੁਸ਼ੀ ਲਈ ਉੁਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਉਸ ਦੀ ਦੀ ਪਹਿਲੀ ਪਤਨੀ ਦੀ ਮੌਤ ਬਾਅਦ ਉਸ ਨੇ ਮੁਲਜ਼ਮ ਔਰਤ ਨਾਲ ਦੂਜਾ ਵਿਆਹ ਕਰਵਾਇਆ ਸੀ। ਘਰੇਲੂ ਕਲੇਸ਼ ਕਾਰਨ ਕੁਝ ਸਮਾਂ ਪਹਿਲਾਂ ਮੁਲਜ਼ਮ ਔਰਤ ਦਾ ਦੁਕਾਨਦਾਰ ਨਾਲ ਪੰਚਾਇਤੀ ਤਲਾਕ ਹੋ ਗਿਆ ਸੀ। ਇਸੇ ਦੌਰਾਨ ਮੋਗਾ ਵਿਚ ਘਰ ਤੋਂ ਗਾਇਬ ਇੱਕ ਸੇਲਜ਼ਮੈਨ ਦਾ ਬਾਘਾਪੁਰਾਣਾ ਨੇੜੇ ਚੰਨੂਵਾਲਾ ਫ਼ੀਡਰ ਨਹਿਰ ਕਿਨਾਰੇ ਤੋਂ ਸਕੂਟਰ ਮਿਲਿਆ ਹੈ ਪੁਲੀਸ ਨੂੰ ਖਦਸ਼ਾ ਹੈ ਕਿ ਉਸ ਨੇ ਨਹਿਰ’ਚ ਛਾਲ ਮਾਰਕੇ ਖੁਦਕੁਸ਼ੀ ਕੀਤੀ ਹੈ।
Advertisement
Advertisement