ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚੋਂ ਸੱਤ ਮਹੀਨੇ ਦੀ ਬੱਚੀ ਚੋਰੀ

07:06 AM Jul 01, 2024 IST
ਬੱਚੀ ਦੀ ਫਾਈਲ ਫੋਟੋ।

ਗੁਰਿੰਦਰ ਸਿੰਘ
ਲੁਧਿਆਣਾ, 30 ਜੂਨ
ਲੁਧਿਆਣਾ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚੋਂ ਇੱਕ ਸੱਤ ਮਹੀਨੇ ਦੀ ਬੱਚੀ ਚੋਰੀ ਹੋ ਗਈ ਹੈ ਜੋ ਆਪਣੀ ਮਾਤਾ ਸਮੇਤ ਪਰਿਵਾਰਕ ਮੈਂਬਰਾਂ ਨਾਲ ਸੁੱਤੀ ਪਈ ਸੀ। ਪਿੰਡ ਕੱਕਾ ਥਾਣਾ ਮੇਹਰਵਾਨ ਦੇ ਰਹਿਣ ਵਾਲਾ ਪਰਵਾਸੀ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੜਕੇ ਦੋ ਵਜੇ ਰੇਲਵੇ ਸਟੇਸ਼ਨ ’ਤੇ ਪੁੱਜਿਆ ਸੀ ਪਰ ਥਕਾਵਟ ਅਤੇ ਰਾਤ ਜ਼ਿਆਦਾ ਹੋਣ ਕਾਰਨ ਪਰਿਵਾਰਕ ਮੈਂਬਰ ਪਲੈਟਫਾਰਮ ’ਤੇ ਬਣੇ ਰੇਲਵੇ ਦੇ ਵੇਟਿੰਗ ਰੂਮ ਵਿੱਚ ਸੌ ਗਏ ਜਿੱਥੋਂ ਅਣਪਛਾਤੇ ਵਿਅਕਤੀ ਬੱਚੀ ਨੂੰ ਚੋਰੀ ਕਰਕੇ ਲੈ ਗਏ ਹਨ।
ਬੱਚੀ ਖੁਸ਼ੀ ਦੇ ਪਿਤਾ ਚੰਦਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜਿਸ ਵਿੱਚ ਛੇ ਬਾਲਗ ਅਤੇ ਚਾਰ ਬੱਚਿਆਂ ਸਮੇਤ ਹੇਮਕੁੰਟ ਐਕਸਪ੍ਰੈਸ ਰੇਲਗੱਡੀ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਰਾਤ ਦੋ ਵਜੇ ਦੇ ਕਰੀਬ ਰੇਲਵੇ ਸਟੇਸ਼ਨ ’ਤੇ ਪੁੱਜੇ ਸੀ ਪਰ ਬੱਚਿਆਂ ਦੇ ਥੱਕੇ ਹੋਣ ਕਾਰਨ ਅਤੇ ਰਾਤ ਹੋਣ ਕਾਰਨ ਉਹ ਸਾਰੇ ਵੇਟਿੰਗ ਰੂਮ ਵਿੱਚ ਸੌਂ ਗਏ। ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਬੱਚੀ ਦੀ ਪਤਨੀ ਨੇ ਉਸ ਨੂੰ ਦੁੱਧ ਚੁੰਘਾਇਆ ਅਤੇ ਮੁੜ ਸੌ ਗਏ।
ਉਸ ਦੱਸਿਆ ਕਿ ਰੇਲਵੇ ਦੇ ਸਫ਼ਾਈ ਮੁਲਾਜ਼ਮ ਨੇ ਜਦੋਂ ਸਵੇਰੇ ਪੰਜ ਵਜੇ ਉਨ੍ਹਾਂ ਨੂੰ ਉਠਾਇਆ ਤਾਂ ਬੱਚੀ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਦੀ ਭਾਲ ਸ਼ੁਰੂ ਕੀਤੀ ਪਰ ਬੱਚੀ ਨਹੀਂ ਮਿਲੀ ਜਿਸ ’ਤੇ ਜੀਆਰਪੀ ਥਾਣੇ ਵਿੱਚ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ।
ਜੀਆਰਪੀ ਦੇ ਸਬ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਮਿਲਦਿਆਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੀ ਦੀ ਭਾਲ ਲਈ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਵੱਖ ਵੱਖ ਇਲਾਕਿਆਂ ਵਿੱਚ ਭੇਜੀਆਂ ਗਈਆਂ ਹਨ। ਉਨਾਂ ਦੱਸਿਆ ਕਿ ਵੇਟਿੰਗ ਰੂਮ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹਨ ਪਰ ਜਿੱਥੋਂ ਬੱਚੀ ਚੋਰੀ ਹੋਈ ਹੈ ਉਹ ਥਾਂ ਕੈਮਰਿਆਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਹੋਰ ਥਾਵਾਂ ਤੇ ਲੱਗੇ ਕੈਮਰਿਆਂ ਦੀ ਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

Advertisement

Advertisement
Advertisement