ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਤਾਨੀਆ ’ਚ ਸਿੱਖ ਮਰੀਜ਼ ਨਾਲ ਨਸਲਵਾਦ ਦਾ ਗੰਭੀਰ ਮਾਮਲਾ ਉਜਾਗਰ

06:54 AM Oct 03, 2023 IST

ਲੰਡਨ: ਬਰਤਾਨੀਆ ਵਿਚ ‘ਸੰਸਥਾਗਤ ਨਸਲਵਾਦ’ ਦੀ ਇਕ ਹੈਰਾਨੀਜਨਕ ਘਟਨਾ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਨਰਸਾਂ ਨੇ ਇਕ ਸਿੱਖ ਮਰੀਜ਼ ਦੀ ਦਾੜ੍ਹੀ ਨੂੰ ਪਲਾਸਟਿਕ ਦੇ ਦਸਤਾਨਿਆਂ ਨਾਲ ਬੰਨ੍ਹਿਆ, ਉਸ ਨੂੰ ਆਪਣੇ ਹੀ ਪਿਸ਼ਾਬ ’ਚ ਪਿਆ ਰਹਿਣ ਦਿੱਤਾ ਤੇ ਅਜਿਹਾ ਭੋਜਨ ਖਾਣ ਲਈ ਦਿੱਤਾ ਜੋ ਉਹ ਧਾਰਮਿਕ ਕਾਰਨਾਂ ਕਰ ਕੇ ਨਹੀਂ ਖਾ ਸਕਦਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ‘ਮਰੀਜ਼ ਵੱਲੋਂ ਇਸ ਪੱਖਪਾਤ ਬਾਰੇ ਇਕ ਨੋਟ ਰਾਹੀਂ ਸ਼ਿਕਾਇਤ ਕਰਨ ਦੇ ਬਾਵਜੂਦ, ਨਰਸਾਂ ਨੂੰ ਕੰਮ ਜਾਰੀ ਰੱਖਣ ਦਿੱਤਾ ਗਿਆ।’ ‘ਦਿ ਇੰਡੇਪੈਂਡੇਂਟ’ ਦੀ ਰਿਪੋਰਟ ਵਿਚ ਬਰਤਾਨੀਆ ਦੇ ਰੈਗੂਲੇਟਰ ‘ਨਰਸਿੰਗ ਐਂਡ ਮਿਡਵਾਈਫਰੀ ਕੌਂਸਲ’ (ਐੱਨਐਮਸੀ) ਦੇ ਇਕ ਡੋਜ਼ੀਅਰ ਦਾ ਹਵਾਲਾ ਦਿੱਤਾ ਗਿਆ, ਜਿਸ ਨੂੰ ਅਖ਼ਬਾਰ ਕੋਲ ਕਿਸੇ ਨੇ ਲੀਕ ਕੀਤਾ ਹੈ। ਇਸ ਡੋਜ਼ੀਅਰ ਵਿਚ ਨਰਸਿੰਗ ਸਟਾਫ਼ ਤੇ ਮਰੀਜ਼ਾਂ ਨਾਲ ਜੁੜੀਆਂ ਨਸਲਵਾਦ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਹੈ। ਕੌਂਸਲ ਨੇ ਅਖ਼ਬਾਰ ਦੀ ਰਿਪੋਰਟ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਐਮਸੀ ’ਚੋਂ ਇਹ ਮਾਮਲਾ ਸਾਹਮਣੇ ਲਿਆਉਣ ਵਾਲੇ ਇਕ ਸੀਨੀਅਰ ਕਰਮੀ ਨੇ ਦਾਅਵਾ ਕੀਤਾ ਹੈ ਕਿ ਰੈਗੂਲੇਟਰ ਪਿਛਲੇ 15 ਸਾਲਾਂ ਤੋਂ ‘ਸੰਸਥਾਗਤ ਨਸਲਵਾਦ’ ਖ਼ਿਲਾਫ਼ ਕਦਮ ਚੁੱਕਣ ਵਿਚ ਅਸਫ਼ਲ ਰਿਹਾ ਹੈ ਤੇ ਇਸ ਕਾਰਨ ਐੱਨਐਮਸੀ ਸਟਾਫ਼ ਨੂੰ ਖੁੱਲ੍ਹ ਮਿਲੀ ਹੈ। ਸਿੱਖ ਮਰੀਜ਼ ਨਾਲ ਸਬੰਧਤ ਮਾਮਲੇ ਵਿਚ ਵਿਅਕਤੀ ਜਾਂ ਹਸਪਤਾਲ ਬਾਰੇ ਹੋਰ ਕੁਝ ਨਹੀਂ ਦੱਸਿਆ ਗਿਆ। ਮਾਮਲਾ ਸਾਹਮਣੇ ਲਿਆਉਣ ਵਾਲੇ ਨੇ ਐੱਨਐਮਸੀ ਨੂੰ ਅਪੀਲ ਕੀਤੀ ਹੈ ਕਿ ਉਹ ਨਸਲਵਾਦ ਦੇ ਮਾਮਲਿਆਂ ਵਿਚ ਚੁੱਕੇ ਆਪਣੇ ਕਦਮਾਂ ਉਤੇ ਗੌਰ ਕਰੇ, ਕਿਉਂਕਿ ਕੇਸਾਂ ਦੀ ਜਾਂਚ ਦੇ ਪੱਖ ਤੋਂ ਨਸਲੀ ਤੌਰ ਉਤੇ ਪੱਖਪਾਤ ਦੇਖਿਆ ਗਿਆ ਹੈ। -ਪੀਟੀਆਈ

Advertisement

Advertisement
Advertisement